20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਰਕਾਰ ਤੁਰੰਤ ਪਿੰਡਾਂ ਦੀਆਂ ਖ਼ਸਤਾ-ਹਾਲ ਲਿੰਕ ਸੜਕਾਂ ਦੀ ਮੁਰੰਮਤ ਕਰਵਾਏ-ਕਲੌੜ, ਮਕਾਰੋਂਪੁਰ

ਅਜੀਤ ਡੈਸਕ 16-07-2025
ਬਸੀ ਪਠਾਣਾਂ, 15 ਜੁਲਾਈ (ਯਤਿੰਦਰ ਮੌਦਗਿਲ)-ਸ਼ੋ੍ਰਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਇਕ ਮੀਟਿੰਗ ਸਰਕਲ ਬਸੀ ਪਠਾਣਾਂ ਦੇ ਪ੍ਰਧਾਨ ਅਮਨਪਾਲ ਸਿੰਘ ਨਾਨਹੇੜੀ ਦੇ ਨਿਵਾਸ 'ਤੇ ਹੋਈ ਜਿਸ ਵਿਚ ਸੀਨੀਅਰ ਆਗੂ ਜਥੇਦਾਰ ਪ੍ਰਦੀਪ ਸਿੰਘ ਕਲੌੜ ਅਤੇ ਜਥੇਦਾਰ ਮਨਮੋਹਨ ਸਿੰਘ ਮਕਾਰੋਂਪੁਰ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਮੌਜੂਦ ਆਗੂਆਂ ਵਲੋਂ ਪਾਰਟੀ ਦੀ ਮਜ਼ਬੂਤੀ ਦੇ ਨਾਲ-ਨਾਲ ਲੋਕਾਂ ਨਾਲ ਜੁੜੇ ਮਸਲਿਆਂ ਬਾਰੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ | ਜਥੇ. ਕਲੌੜ ਅਤੇ ਜਥੇ. ਮਕਾਰੋਂਪੁਰ ਨੇ ਕਿਹਾ ਕਿ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਲਈ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਖ਼ਸਤਾ-ਹਾਲ ਲਿੰਕ ਸੜਕਾਂ ਦੀ ਹੈ, ਜੋ ਕਿ ਬਿਲਕੁਲ ਖ਼ਤਮ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਵਿਚ ਸਿਰਫ਼ ਡੰੂਘੇ ਖੱਡੇ ਹੀ ਦਿਖਾਈ ਦਿੰਦੇ ਹਨ | ਉਨ੍ਹਾਂ ਕਿਹਾ ਕਿ ਸੜਕ ਤਾਂ ਕਿਤੇ ਲੱਭਦੀ ਨਹੀਂ, ਜਿਸ ਕਾਰਨ ਲੋਕਾਂ ਦੇ ਵਾਹਨ ਟੁੱਟ ਰਹੇ ਹਨ ਅਤੇ ਹਾਦਸੇ ਹੋ ਰਹੇ ਹਨ | ਆਗੂਆਂ ਨੇ ਸਰਕਾਰ ਤੋਂ ਖ਼ਸਤਾ-ਹਾਲ ਲਿੰਕ ਸੜਕਾਂ ਪਹਿਲ ਦੇ ਆਧਾਰ 'ਤੇ ਬਣਾਏ ਜਾਣ ਦੀ ਮੰਗ ਕੀਤੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਅਮਨਪਾਲ ਸਿੰਘ ਨਾਨਹੇੜੀ ਸਰਕਲ ਪ੍ਰਧਾਨ, ਸਤਨਾਮ ਸਿੰਘ ਕਾਲੇਮਾਜਰਾ ਸਰਕਲ ਪ੍ਰਧਾਨ, ਸਵਰਨ ਸਿੰਘ ਸ਼ਿਵਦਾਸਪੁਰ, ਬਲਵੀਰ ਸਿੰਘ ਮੈੜਾਂ ਸਾਬਕਾ ਸਰਪੰਚ, ਮਨਦੀਪ ਸਿੰਘ ਕਿੱਕੀ, ਸਰਬਜੀਤ ਸਿੰਘ ਮੈਣਮਾਜਰੀ, ਬਹਾਦਰ ਸਿੰਘ ਦੇਦੜਾਂ, ਹਰਵਿੰਦਰ ਸਿੰਘ ਮਕਾਰੋਂਪੁਰ, ਵਰਿੰਦਰ ਸਿੰਘ, ਮਨਦੀਪ ਸਿੰਘ ਨਡਿਆਲੀ, ਗੁਰਜਿੰਦਰ ਸਿੰਘ ਮੈਣਮਾਜਰੀ, ਹਰਦੇਵ ਸਿੰਘ ਨਾਨਹੇੜੀ ਮੌਜੂਦ ਸਨ |
ਪਿਛਲੀ ਖ਼ਬਰ ਸਵ. ਰਣਜੀਤ ਸਿੰਘ ਲਿਬੜਾ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਵੱਖ-ਵੱਖ ਧਾਰਮਿਕ, ਰਾਜਨੀਤਕ ਤੇ ਸਮਾਜ ਸੇਵੀ ਸੰਸਥਾਵਾਂ ਨੇ... ਅਗਲੀ ਖ਼ਬਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਬੂਥ ਪੱਧਰ 'ਤੇ ਕਮੇਟੀਆਂ ਬਣਾਈਆਂ ਜਾਣਗੀਆਂ-ਜਗਵੀਰ ਸਲਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।