27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਲਖਣਪੁਰ ਗਰਚਾ ਪੱਤੀ ਗਰਾਮ ਪੰਚਾਇਤਨ ਦਾ ਮਤਾ ਸ਼ਲਾਘਾਯੋਗ ਕਦਮ-ਮੋਹਣ ਸਿੰਘ ਸੈਦਪੁਰਾ

ਅਜੀਤ ਡੈਸਕ 15-07-2025
ਖਮਾਣੋਂ, 14 ਜੁਲਾਈ (ਮਨਮੋਹਣ ਸਿੰਘ ਕਲੇਰ)-ਬਲਾਕ ਖਮਾਣੋਂ ਦੇ ਪਿੰਡ ਲਖਣਪੁਰ ਦੀ ਗਰਚਾ ਪੱਤੀ ਗਰਾਮ ਪੰਚਾਇਤ ਵਲੋਂ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ 'ਤੇ ਜੋ ਮਤਾ ਪਾਇਆ ਗਿਆ ਹੈ ਉਹ ਸ਼ਲਾਘਾਯੋਗ ਹੈ ਪ੍ਰੰਤੂ ਅਜਿਹੇ ਕਦਮ ਚੁੱਕਦੇ ਸਮੇਂ ਨਾਗਰਿਕ ਅਧਿਕਾਰਾਂ ਦੀ ਪਾਲਣਾ ਵੀ ਅਤੀ ਜ਼ਰੂਰੀ ਹੈ | ਇਹ ਸ਼ਬਦ ਮੋਹਣ ਸਿੰਘ ਸੈਦਪੁਰਾ ਕਿਸਾਨ ਆਗੂ ਨੇ ਕਹਿੰਦਿਆਂ ਕਿਹਾ ਕਿ ਪੰਜਾਬ 'ਚ ਬਗੈਰ ਕਿਸੇ ਸਰਕਾਰੀ ਅਧਿਕਾਰਤ ਪਛਾਣ ਦੇ ਰਹਿਣਾ ਬਹੁਤ ਜ਼ਿਆਦਾ ਖ਼ਤਰਨਾਕ ਹੈ | ਇਸ ਲਈ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਸੰਬੰਧੀ ਪੰਚਾਇਤ ਵਲੋਂ ਉਨ੍ਹਾਂ ਨੂੰ ਉੱਥੋਂ ਹਟਾਉਣ ਲਈ ਮਤਾ ਪਾਇਆ ਗਿਆ ਹੈ, ਉਹ ਪਿੰਡ ਵਾਸੀਆਂ ਵਲੋਂ ਉਨ੍ਹਾਂ ਦੀਆਂ ਕਈ ਸ਼ੱਕੀ ਗਤੀਵਿਧੀਆਂ ਦੇ ਧਿਆਨ 'ਚ ਰੱਖਦਿਆਂ ਅਜਿਹਾ ਕਰਨਾ ਕੋਈ ਗ਼ਲਤ ਨਹੀਂ ਹੈ | ਇਸ ਲਈ ਜੋ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਕੋਲ ਪੰਚਾਇਤ ਨੇ ਦਿੱਤੀ ਹੈ, ਉਸ ਦੀ ਪੜਤਾਲ ਕਰਕੇ ਇਨਸਾਫ਼ ਦੇਣਾ ਬਣਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪੂਰੇ ਸੂਬੇ 'ਚ ਅਜਿਹਾ ਕੀਤਾ ਜਾਵੇਗਾ ਤਾਂ ਪੰਜਾਬ 'ਚ ਅਪਰਾਧ ਕਾਫ਼ੀ ਹੱਦ ਤਕ ਘਟ ਸਕਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਅਖੰਡ ਭਾਰਤ ਦੇ ਵਾਸੀ ਹਾਂ, ਕਿਸੇ ਨਾਲ ਕੋਈ ਜ਼ਬਰਦਸਤੀ ਤੇ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਤੇ ਸਭ ਕੁਝ ਕਾਨੰੂਨ ਦੇ ਦਾਇਰੇ 'ਚ ਰਹਿ ਕੇ ਹੋਣਾ ਚਾਹੀਦਾ ਹੈ |
ਪਿਛਲੀ ਖ਼ਬਰ ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਸ਼ਰਧਾਲੂਆਂ ਨੇ ਮੰਦਰਾਂ ਵਿਚ ਜਲ ਚੜ੍ਹਾਅ ਕੇ ਕੀਤੀ ਪੂਜਾ ਅਗਲੀ ਖ਼ਬਰ ਵਿਸ਼ਾਲ ਸ਼ਰਮਾ ਆਮ ਆਦਮੀ ਪਾਰਟੀ ਫ਼ਤਹਿਗੜ੍ਹ ਸਾਹਿਬ ਯੂਥ ਵਿੰਗ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।