27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

35 ਪੰਚਾਂ ਲਈ ਜ਼ਿਮਨੀ ਚੋਣ 27 ਨੂੰ-17 ਜੁਲਾਈ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ

ਸੁਰਿੰਦਰ ਸਿੰਘ ਧਾਲੀਵਾਲ <br/> 15-07-2025
ਫ਼ਤਹਿਗੜ੍ਹ ਸਾਹਿਬ, 14 ਜੁਲਾਈ (ਬਲਜਿੰਦਰ ਸਿੰਘ)-ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜਾਰੀ ਪੰਚਾਇਤਾਂ ਦੀਆਂ ਉਪ-ਚੋਣਾਂ ਦੇ ਸ਼ਡਿਊਲ ਅਨੁਸਾਰ ਜ਼ਿਲ੍ਹੇ ਵਿਚ ਪੰਚਾਂ ਦੀਆਂ ਖ਼ਾਲੀ ਪਈਆਂ 35 ਸੀਟਾਂ ਲਈ ਵੋਟਾਂ 27 ਜੁਲਾਈ ਨੂੰ ਪੈਣਗੀਆਂ | ਚੋਣ ਕਮਿਸ਼ਨ ਅਨੁਸਾਰ ਵੋਟਿੰਗ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਬੈਲੇਟ ਪੇਪਰਾਂ ਰਾਹੀਂ ਹੋਵੇਗੀ | ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਚਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ 17 ਜੁਲਾਈ ਤੱਕ ਭਰੀਆਂ ਜਾਣਗੀਆਂ, ਨਾਮਜ਼ਦਗੀਆਂ ਦੀ ਪੜਤਾਲ 18 ਜੁਲਾਈ ਨੂੰ ਕੀਤੀ ਜਾਵੇਗੀ ਤੇ ਕਾਗ਼ਜ਼ ਵਾਪਸ ਲੈਣ ਦੀ ਆਖ਼ਰੀ ਮਿਤੀ 19 ਜੁਲਾਈ ਹੈ | ਏ. ਡੀ. ਸੀ ਨੇ ਦੱਸਿਆ ਕਿ ਬਲਾਕ ਖੇੜਾ ਅਧੀਨ ਪੈਂਦੇ ਪਿੰਡ ਦੁਫੇੜਾ ਦੇ ਵਾਰਡ ਨੰ.5, ਗੇਲ੍ਹ ਵਾਰਡ ਨੰ.1, ਮਹੱਮਦੀਪੁਰ ਵਾਰਡ ਨੰ.1, ਪਤਾਰਸੀ ਕਲਾਂ ਵਾਰਡ ਨੰ.5, ਭੈਰੋਂਪੁਰ ਵਾਰਡ ਨੰ.2, ਬਲ਼ਾੜਾ ਮੰਦਿਰ ਵਾਰਡ ਨੰ.1, ਭੂਆ ਖੇੜੀ ਵਾਰਡ ਨੰ.3 ਵਿਚ ਪੰਚਾਂ ਦੀਆਂ ਚੋਣਾਂ ਹੋਣੀਆਂ ਹਨ | ਬਲਾਕ ਖੇੜਾ ਲਈ ਨਾਮਜ਼ਦਗੀਆਂ ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਅੱਤੇਵਾਲੀ ਕਮਰਾ ਨੰ.5 ਵਿਖੇ ਭਰੀਆਂ ਜਾਣਗੀਆਂ | ਇਸੇ ਤਰ੍ਹਾਂ ਬਲਾਕ ਅਮਲੋਹ ਦੇ ਪਿੰਡ ਜੱਲੋਵਾਲ ਦੇ ਵਾਰਡ ਨੰ.3, ਬੜੈਚਾਂ ਵਾਰਡ ਨੰ. 7, ਮਛਰਾਏ ਕਲਾਂ ਵਾਰਡ ਨੰ.5, ਭਾਂਬਰੀ ਵਾਰਡ ਨੰ.2 ਅਤੇ 5, ਮੁੱਢੜੀਆਂ ਵਾਰਡ ਨੰ.3, ਸਲਾਣਾ ਦਾਰਾ ਸਿੰਘ ਵਾਲਾ ਵਾਰਡ ਨੰ.3, ਅੰਨੀਆਂ ਵਾਰਡ ਨੰ.3 ਵਿਚ ਖ਼ਾਲੀ ਪਈਆਂ ਪੰਚਾਂ ਦੀਆਂ ਸੀਟਾਂ ਲਈ ਚੋਣਾਂ ਹੋਣਗੀਆਂ ਇਨ੍ਹਾਂ ਲਈ ਨਾਮਜ਼ਦਗੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅਮਲੋਹ ਵਿਖੇ ਭਰੀਆਂ ਜਾਣਗੀਆਂ | ਧਾਲੀਵਾਲ ਨੇ ਦੱਸਿਆ ਕਿ ਬਲਾਕ ਸਰਹਿੰਦ ਦੀਆਂ ਨਾਮਜ਼ਦਗੀਆਂ ਦਫ਼ਤਰ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਵਿਖੇ ਭਰੀਆਂ ਜਾਣਗੀਆਂ | ਪਿੰਡ ਮਾਜ਼ਰੀ ਨੀਧੇਵਾਲਾ ਵਾਰਡ ਨੰ.1,2,3,4 ਅਤੇ 5, ਮੁੱਲਾਂਪੁਰ ਖ਼ੁਰਦ ਵਾਰਡ ਨੰ.5, ਬੀਬੀਪੁਰ ਵਾਰਡ ਨੰ.1 ਤੇ ਮੁੱਲਾਂਪੁਰ ਕਲਾਂ ਵਾਰਡ ਨੰ.1,2,3 ਤੇ 4, ਰਜਿੰਦਰ ਨਗਰ ਵਾਰਡ ਨੰ.3, ਵਜੀਰ ਨਗਰ ਵਾਰਡ ਨੰ.2 ਅਤੇ 3 ਲਈ ਜ਼ਿਮਨੀ ਚੋਣਾਂ ਹੋਣੀਆਂ ਹਨ | ਬਲਾਕ ਬਸੀ ਪਠਾਣਾਂ ਦੇ ਪਿੰਡ ਕੱਜਲਮਾਜਰਾ ਵਾਰਡ ਨੰ. 1,2,3 ਅਤੇ 5 ਲਈ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਬਸੀ ਪਠਾਣਾਂ ਵਿਖੇ ਨਾਮਜ਼ਦਗੀਆਂ ਭਰੀਆਂ ਜਾਣਗੀਆਂ | ਬਲਾਕ ਖਮਾਣੋਂ ਦੇ ਪਿੰਡ ਠੀਕਰੀਵਾਲਾ ਵਾਰਡ ਨੰ.4 ਵਿਖੇ ਖ਼ਾਲੀ ਪਈ ਪੰਚ ਦੀ ਅਸਾਮੀ ਲਈ ਚੋਣਾਂ ਹੋਣਗੀਆਂ ਅਤੇ ਦਫ਼ਤਰ ਉਪ ਮੰਡਲ ਮੈਜਿਸਟਰੇਟ ਖਮਾਣੋਂ ਦੇ ਕਮਰਾ ਨੰ. 114 ਵਿਖੇ ਨਾਮਜ਼ਦਗੀਆਂ ਭਰੀਆਂ ਜਾਣਗੀਆਂ | ਵੋਟਾਂ ਦੀ ਗਿਣਤੀ ਵੋਟਾਂ ਵਾਲੇ ਦਿਨ ਹੀ ਸ਼ਾਮ ਨੂੰ ਪੋਲਿੰਗ ਸਟੇਸ਼ਨਾਂ 'ਤੇ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਰਪੰਚ ਦੀ ਕੋਈ ਵੀ ਜ਼ਿਮਨੀ ਚੋਣ ਨਹੀਂ ਹੋਵੇਗੀ ਜਦਕਿ ਪੰਚਾਂ ਦੀਆਂ 35 ਸੀਟਾਂ ਲਈ ਉਪ ਚੋਣਾਂ ਕਰਵਾਈਆਂ ਜਾਣਗੀਆਂ |
ਪਿਛਲੀ ਖ਼ਬਰ ਫਰੀਡਮ ਫਾਈਟਰ ਉੱਤਰਾਧਿਕਾਰੀ ਰਜਿ. ਦੀ ਮੀਟਿੰਗ ਕੱਲ੍ਹ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਵਰਕਰਾਂ ਤੇ ਹੈਲਪਰਾਂ ਵਲੋਂ ਮੰਗਾਂ ਤੇ ਮਸਲਿਆਂ ਸੰਬੰਧੀ ਧਰਨਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।