16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

15 ਮੋਬਾਈਲ ਤੇ ਜਰਦੇ ਦੀਆਂ ਪੁੜੀਆਂ ਪਟਿਆਲਾ ਜੇਲ੍ਹ 'ਚੋਂ ਬਰਾਮਦ

ਅਜੀਤ ਡੈਸਕ 01-06-2025
ਪਟਿਆਲਾ, 31 ਮਈ (ਮਨਦੀਪ ਸਿੰਘ ਖਰੌੜ)-ਪਟਿਆਲਾ ਵਿਚੋਂ ਤਲਾਸ਼ੀ ਦੌਰਾਨ 14 ਮੋਬਾਇਲ ਅਤੇ 7 ਜਰਦੇ ਦੀਆਂ ਪੂੜੀਆਂ ਜੇਲ੍ਹ ਪ੍ਰਸ਼ਾਸਨ ਨੂੰ ਬਰਾਮਦ ਹੋਈਆਂ ਹਨ | ਇਸ ਸੰਬੰਧੀ ਸਹਾਇਕ ਸੁਪਰਡੈਂਟ ਜਸਕਿੰਦਰ ਸਿੰਘ ਥਾਣਾ ਤਿ੍ਪੜੀ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਜੇਲ੍ਹ ਦੀ ਰੋਜ਼ਾਨਾ ਚੈਕਿੰਗ ਦੌਰਾਨ 13 ਮੋਬਾਇਲ ਬਰਾਮਦ ਹੋਏ ਇਸ ਤੋਂ ਇਲਾਵਾ ਜੇਲ੍ਹ ਦੇ ਬਾਹਰੋਂ ਸੁੱਟੀ ਇਕ ਗੇਂਦ ਬਰਾਮਦ ਹੋਈ ਜਿਸ ਨੂੰ ਚੈਕ ਕਰਨ 'ਤੇ ਦੋ ਮੋਬਾਇਲ ਅਤੇ 7 ਜਰਦੇ ਦੀਆਂ ਪੂੜੀਆਂ ਉਸ ਵਿਚੋਂ ਬਰਾਮਦ ਹੋਈਆਂ | ਜਿਸ ਆਧਾਰ ਉਤੇ ਥਾਣਾ ਤਿ੍ਪੜੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਤਹਿਤ ਜੇਲ੍ਹ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਥਾਣਾ ਤਿ੍ਪੜੀ ਦੀ ਮੁਖੀ ਇੰਸ. ਗਿੱਲ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਜੇਲ੍ਹ ਅੰਦਰ ਗੇਂਦ ਕਿਸੇ ਵਲੋਂ ਅਤੇ ਕਿਸ ਦੇ ਕਹਿਣੇ 'ਤੇ ਸੁੱਟੀ ਗਈ ਹੈ |
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਰੰਨੋ ਕਲਾਂ 'ਚ ਬੱਚਿਆਂ ਲਈ ਸਕੂਲ ਵੈਨ ਦਾਨ ਅਗਲੀ ਖ਼ਬਰ ਚੰਡੀਗੜ੍ਹ ਬਰਡਜ਼ ਕਲੱਬ ਦੇ ਨਾਲ ਸਾਂਝਦਾਰੀ 'ਚ 'ਕੋਰਡੀਆ ਬਰਡਜ਼ ਕਲੱਬ' ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।