07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਹਰਜੋਤ ਕੌਰ ਲੋਹਟੀਆ ਨੂੰ ਮਹਿਲਾ ਵਿੰਗ ਦੋਆਬਾ ਜ਼ੋਨ ਕੋਆਰਡੀਨੇਟਰ ਲਗਾਇਆ <br/>

ਅਜੀਤ ਡੈਸਕ 31-12-2025
ਬੰਗਾ, 30 ਦਸੰਬਰ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ)-ਹਰਜੋਤ ਕੌਰ ਲੋਹਟੀਆ ਨੂੰ 2017 ਵਿੱਚ ਹਲਕਾ ਬੰਗਾ ਦੀ ਜਨਤਾ ਵੱਲੋਂ 43,500 ਵੋਟਾਂ ਦੇ ਕੇ ਭਰਪੂਰ ਮਾਣ ਅਤੇ ਸਨਮਾਨ ਦਿੱਤਾ ਗਿਆ ਸੀ | ਅੱਜ ਪਾਰਟੀ ਹਾਈ ਕਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਨੂੰ ਜੜਾਂ ਤੋਂ ਮਜ਼ਬੂਤ ਕਰਨ ਅਤੇ ਮਹਿਲਾ ਵਿੰਗ ਦੀ ਸਰਗਰਮੀ ਨੂੰ ਹੋਰ ਤੇਜ਼ ਕਰਨ ਦੇ ਉਦੇਸ਼ ਨਾਲ ਪਾਰਟੀ ਵੱਲੋਂ ਮਹਿਲਾ ਵਿੰਗ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ | ਇਸ ਤਹਿਤ ਹਰਜੋਤ ਕੌਰ ਲੋਹਟੀਆ ਨੂੰ ਮਹਿਲਾ ਵਿੰਗ ਦੇ ਦੋਆਬਾ ਜ਼ੋਨ ਕੋਆਰਡੀਨੇਟਰ ਲਗਾਇਆ ਗਿਆ ਹੈ, ਕੁਲਵੀਰ ਕੌਰ ਨੂੰ ਜ਼ਿਲ੍ਹਾ ਕੋਆਰਡੀਨੇਟਰ ਮਹਿਲਾ ਵਿੰਗ ਅਤੇ ਗੁਰਪ੍ਰੀਤ ਕੌਰ ਨੂੰ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਵਜੋਂ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ | ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਤਿੰਨਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਉਮੀਦ ਜਤਾਈ ਕਿ ਉਹ ਆਪਣੀ ਮਿਹਨਤ, ਇਮਾਨਦਾਰੀ ਅਤੇ ਸਮਰਪਣ ਨਾਲ ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਕਰਨਗੀਆਂ | ਹਰਜੋਤ ਲੋਹਟੀਆ ਨੇ ਕਿਹਾ ਕਿ ਮਹਿਲਾ ਵਿੰਗ ਦੀ ਭੂਮਿਕਾ ਪਾਰਟੀ ਦੀ ਤਾਕਤ ਹੈ ਅਤੇ ਇਹ ਨਵੀਆਂ ਨਿਯੁਕਤੀਆਂ ਪਾਰਟੀ ਨੂੰ ਗਰਾਊਾਡ ਲੈਵਲ 'ਤੇ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਉਣਗੀਆਂ | ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ ਨੇ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰਜੋਤ ਕੌਰ ਲੋਹਟੀਆ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕੀਤੀ |

ਪਿਛਲੀ ਖ਼ਬਰ ਮੰਦਰ ਲੱਖ ਦਾਤਾ ਟੋਰੋਵਾਲ ਵਿਖੇ ਸਾਲਾਨਾ ਜੋੜ ਮੇਲਾ ਲੱਗਿਆ <br/> ਅਗਲੀ ਖ਼ਬਰ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਚਾ ਤੇ ਸੱਚਾ ਧਰਮ - ਦਿਲਬਾਗ ਸਿੰਘ ਬਾਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।