12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੋਹਣ ਲਾਲ ਢੰਡਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦਾ ਸਰਹਾਲ ਕਾਜੀਆਂ 'ਚ ਸਨਮਾਨ <br/>

ਅਜੀਤ ਡੈਸਕ 28-12-2025
ਨਵਾਂਸ਼ਹਿਰ, 27 ਦਸੰਬਰ (ਜਸਬੀਰ ਸਿੰਘ ਨੂਰਪੁਰ) - ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਹਣ ਲਾਲ ਢੰਡਾ ਦਾ ਸਰਹਾਲ ਕਾਜੀਆਂ ਵਿਖੇ ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਆਪਣੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ | ਕੁਲਜੀਤ ਸਿੰਘ ਸਰਹਾਲ ਨੇ ਆਖਿਆ ਕਿ ਸੋਹਣ ਲਾਲ ਢੰਡਾ ਨੇ ਪਾਰਟੀ ਦੇ ਹਿੱਤਾਂ ਲਈ ਹਮੇਸ਼ਾ ਡੱਟ ਕੇ ਸਾਥ ਦਿੱਤਾ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਾਈ ਗਈ ਜਿਸ ਵਿੱਚ ਹਰ ਪਿੰਡ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਮਾਣ ਬਖ਼ਸ਼ਿਆ | ਸੋਹਣ ਲਾਲ ਢੰਡਾ ਨੇ ਆਖਿਆ ਕਿ ਇਲਾਕੇ ਦੇ ਲੋਕਾਂ ਨੇ ਜੋ ਵੀ ਉਸਨੂੰ ਮਾਣ ਬਖਸ਼ਿਆ ਹੈ ਉਹ ਉਸ 'ਤੇ ਖਰਾ ਉਤਰਨਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਗੇ | ਉਹਨਾਂ ਆਖਿਆ ਕਿ ਮੈਂ ਪੂਰੇ ਹਲਕੇ ਦੇ ਲੋਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਬਹੁਮਤ ਨਾਲ ਜਿਤਾਇਆ | ਇਸ ਮੌਕੇ 'ਤੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਕੌਰ ਕਲੇਰ, ਸਤਿੰਦਰ ਕੌਰ ਕਲੇਰ, ਸਾਬਕਾ ਸਰਪੰਚ ਵਿਸ਼ੰਬਰ ਲਾਲ, ਗਿਆਨੀ ਪਾਲ ਸਿੰਘ, ਰਣਜੀਤ ਸਿੰਘ ਸਰਹਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਝਿੰਗੜਾਂ ਵਿਖੇ ਸਾਹਿਬਜ਼ਾਦਿਆਂ ਤੇ ਹੋਰ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਚਾਹ-ਪਕੌੜਿਆਂ ਦੇ ਲਗਾਏ ਲੰਗਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।