08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕਾਹਲੋਂ ਵਿਖੇ 150 ਟਨ ਸਮਰੱਥਾ ਵਾਲੀ ਫਲੋਰ ਮਿਲ ਦੇ ਨਿਰਮਾਣ ਕਾਰਜ ਦੀ ਹੋਈ ਆਰੰਭਤਾ <br/>

ਅਜੀਤ ਡੈਸਕ 25-12-2025
ਰਾਹੋਂ, 24 ਦਸੰਬਰ (ਉਂਕਾਰ ਸਿੰਘ ਰਾਠੋਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਕਾਰੋਬਾਰੀ ਹਰਦੇਵ ਸਿੰਘ ਕਾਹਮਾ ਦੀ ਅਗਵਾਈ ਵਾਲੀ ਕੰਪਨੀ ਐਚ.ਐਸ.ਬੀ ਐਗਰੋਇੰਡੀਟਰੀਜ਼ ਵੱਲੋਂ ਪਿੰਡ ਕਾਹਲੋਂ ਵਿਖੇ 150 ਟਨ ਰੋਜ਼ਾਨਾ ਸਮਰੱਥਾ ਵਾਲੀ ਫਲੋਰ ਮਿੱਲ ਦੇ ਨਿਰਮਾਣ ਕਾਰਜ ਦੀ ਆਰੰਭਤਾ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੋਈ | ਇਸ ਮੌਕੇ ਬੀਬੀ ਜੋਗਿੰਦਰ ਕੌਰ ਕਾਹਮਾ ਵੱਲੋਂ ਪਹਿਲੀ ਇੱਟ ਨੀਂਹ ਵਿਚ ਰੱਖੀ ਗਈ | ਉਹਨਾਂ ਨੇ ਕਿਹਾ ਇਹ ਮਿਲ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵੀ ਭਾਰੀ ਰੁਜ਼ਗਾਰ ਮਿਲੇਗਾ | ਇਸ ਮੌਕੇ ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ ਨੇ ਇਲਾਕੇ ਵਿਚ ਵੱਡੀ ਮਿੱਲ ਲਗਾ ਕੇ ਇਲਾਕੇ ਵਿਚ ਰੁਜ਼ਗਾਰ ਦੇਣ ਲਈ ਹਰਦੇਵ ਸਿੰਘ ਕਾਹਮਾ ਦਾ ਧੰਨਵਾਦ ਕੀਤਾ | ਉਹਨਾਂ ਕਿਹਾ ਇਸ ਮਿਲ ਦੇ ਬਣਨ ਨਾਲ ਇਲਾਕੇ ਵਿਚ ਹੋਰ ਸੰਨਅਤੀ ਅਦਾਰੇ ਸਥਾਪਿਤ ਹੋਣਗੇ | ਇਸ ਮੌਕੇ ਕਾਂਗਰਸ ਪਾਰਟੀ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀ-ਝਿੱਕੀ ਨੇ ਵੀ ਵਧਾਈਆਂ ਦਿੱਤੀਆਂ | ਕੰਪਨੀ ਦੇ ਮੈਨੇਜਰ ਸ਼ੁਭਾਸ਼ ਚੰਦਰਾ ਸਾਮੰਤਰਾਏ ਨੇ ਦੱਸਿਆ ਇਹ ਆਧੁਨਿਕ ਫਲੋਰ ਮਿਲ ਰਿਕਾਰਡ ਸਮੇਂ ਵਿਚ ਤਿਆਰ ਹੋਵੇਗੀ ਅਤੇ ਆਪਣਾ ਉਤਪਾਦਨ ਸ਼ੁਰੂ ਕਰ ਦੇਵੇਗੀ | ਉਨ੍ਹਾਂ ਦੱਸਿਆ ਕਿ ਇਸ ਮਿਲ ਦੀ ਉਤਪਾਦਨ ਸਮੱਰਥਾ 150 ਟਨ ਰੋਜ਼ਾਨਾ ਹੋਵੇਗੀ, ਇਹ ਆਟਾ ਬਣਾਉਣ ਦਾ ਨਾਲ-ਨਾਲ ਮੈਦਾ, ਸੂਜੀ ਅਤੇ ਹੋਰ ਵੀ ਖਾਣ ਵਾਲੇ ਉਦਪਾਦ ਬਣਾਏ ਜਾਣਗੇ | ਇਸ ਮਿੱਲ ਵਿਚ ਸਵਟਿਜ਼ਰਲੈਂਡ ਦੀਆਂ ਆਧੁਨਿਕ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਅਤੇ ਮਿਲ ਬਣਨ ਨਾਲ ਵੱਡੀ ਗਿਣਤੀ ਵਿਚ ਇਲਾਕੇ ਦੇ ਨੌਜਵਾਨਾਂ ਨੂੰ ਕੰਮ ਪ੍ਰਾਪਤ ਹੋਵੇਗਾ | ਇਸ ਮੌਕੇ ਵਿਪਨ ਤਨੇਜਾ ਨਵਾਂਸ਼ਹਿਰ, ਜਰਨੈਲ ਸਿੰਘ ਪੱਲੀ-ਝਿੱਕੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ਾ ਮੁਕਤ ਪੰਜਾਬ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਸ਼ਿਆਂ ਦੇ ਦੁਰਪ੍ਰਭਾਵ ਪ੍ਰਤੀ ਜਾਗਰੂਕ ਕਰਨ... ਅਗਲੀ ਖ਼ਬਰ ਭੰਗਲ ਖੁਰਦ ਸਕੂਲ ਵਿੱਚ ਵਿਦਿਆਰਥੀਆਂ ਨੂੰ ਇਨਾਮ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।