07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪ੍ਰਾਇਮਰੀ ਸਕੂਲ ਸੁੱਧਾ ਮਾਜਰੇ ਦੇ ਬੱਚਿਆਂ ਨੂੰ ਵੰਡੇ ਐਗਜ਼ਾਮ ਕਾਰਡ ਬੋਰਡ

ਅਜੀਤ ਡੈਸਕ 25-12-2025
ਕਾਠਗੜ੍ਹ, 24 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਰਕਾਰੀ ਪ੍ਰਾਇਮਰੀ ਸਕੂਲ ਸੁੱਧਾ ਮਾਜਰਾ ਵਿਖੇ ਸਕੂਲ ਸਟਾਫ ਨੇ ਸਾਂਝੇ ਤੌਰ 'ਤੇ ਉਦਮ ਕਰਦੇ ਹੋਏ ਸਕੂਲ ਦੇ ਸਾਰੇ ਬੱਚਿਆਂ ਨੂੰ ਇਗਜ਼ਾਮ ਕਾਰਡ ਬੋਰਡ ਵੰਡੇ ਹਨ | ਸਕੂਲ ਮੁੱਖੀ ਇੰਦਰਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਸਮੂਹ ਸਟਾਫ਼ ਵੱਲੋਂ ਇਹ ਦੇਖਿਆ ਗਿਆ ਹੈ ਕਿ ਕੁੱਝ ਬੱਚਿਆਂ ਕੋਲ ਐਗਜ਼ਾਮ ਕਾਰਡ ਬੋਰਡ ਉਪਲਬੱਧ ਨਹੀਂ ਹਨ, ਜਿਸ ਕਾਰਨ ਬੱਚਿਆਂ ਨੂੰ ਇਮਤਿਹਾਨਾਂ ਦੌਰਾਨ ਪਰੇਸ਼ਾਨੀ ਹੋ ਰਹੀ ਹੈ | ਇਸ ਲਈ ਸਮੂਹ ਸਟਾਫ਼ ਨੇ ਬੱਚਿਆਂ ਨੂੰ ਐਗਜ਼ਾਮ ਕਾਰਡ ਬੋਰਡ ਲੈ ਕੇ ਵੰਡੇ | ਇਹ ਸਾਂਝਾ ਉਦਮ ਚੰਦਰਦੇਵ ਸਿੰਘ, ਗੁਰਪਿੰਦਰ ਕੌਰ, ਸੁਰਭੀ ਸ਼ਾਰਦਾ, ਆਸ਼ਾ ਅਤੇ ਇੰਦਰਜੀਤ ਕੌਰ ਅਧਿਆਪਕਾਂ ਵੱਲੋਂ ਕੀਤਾ ਗਿਆ |
ਪਿਛਲੀ ਖ਼ਬਰ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਗੁਰਮਤਿ ਸਮਾਗਮ ਅਤੇ ਦੁੱਧ ਦਾ ਲੰਗਰ <br/> ਅਗਲੀ ਖ਼ਬਰ ਆਰ. ਕੇ. ਆਰੀਆ ਕਾਲਜ 'ਚ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ ਐਸ. ਅਸ਼ੋਕ ਭੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।