07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼ਹੀਦੀ ਪੰਦ੍ਹਰਵਾੜੇ ਨੂੰ ਸਮਰਪਿਤ ਖ਼ੂਨਦਾਨ ਤੇ ਮੈਡੀਕਲ ਕੈਂਪ <br/>

ਅਜੀਤ ਡੈਸਕ 25-12-2025
ਕਾਠਗੜ੍ਹ, 24 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਤੇ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਚਾਹਲ ਮੈਡੀਕਲ ਸਟੋਰ ਕਾਠਗੜ੍ਹ ਦੇ ਨਜ਼ਦੀਕ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਾਡ ਵਿਖੇ ਹਰ ਸਾਲ ਦੀ ਤਰ੍ਹਾਂ ਖੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ ਸਮਾਜ ਸੇਵੀ ਵਿੱਕੀ ਚਾਹਲ ਅਤੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਕੈਂਪ ਵਿਚ ਐਸ.ਡੀ.ਐਮ ਬਲਾਚੌਰ ਕਿ੍ਤਿਕਾ ਗੋਇਲ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਜੇ ਕੁਮਾਰ ਮੰਗੂਪੁਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਵਿੱਕੀ ਚਾਹਲ ਨੇ ਦੱਸਿਆ ਕਿ ਸੂਰੀ ਹਸਪਤਾਲ ਦੇ ਡਾ. ਭੁਪਿੰਦਰਜੀਤ ਸਿੰਘ ਸੂਰੀ ਅਤੇ ਡਾ. ਅਮਨਦੀਪ ਕੌਰ ਸੂਰੀ ਦੀ ਟੀਮ ਜਿਸ ਵਿਚ ਪੇਟ ਤੇ ਜਿਗਰ ਦੇ ਰੋਗ ਮਾਹਿਰ ਡਾ. ਸੁਖਰਾਜ ਪਾਲ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ ਜੋ ਕਿ ਅੱਜਕੱਲ ਲਿਵਾਸਾ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ | ਸੂਰੀ ਹਸਪਤਾਲ ਬਲਾਚੌਰ ਦੀ ਮਾਹਿਰ ਡਾਕਟਰਾਂ ਦੀ ਟੀਮ ਅਤੇ ਸਹਾਇਕ ਸੋਢੀ, ਡਿੰਪਲ, ਰੰਜਨਾ, ਮਨੀਸ਼ਾ ਨੇ 200 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ, ਜਿਸ ਵਿਚ 80 ਯੂਨਿਟ ਖੂਨ ਇਕੱਤਰ ਹੋਇਆ | ਇਸ ਮੌਕੇ ਡਾ. ਬਲਦੇਵ ਸਿੰਘ ਪਨੇਸਰ, ਸੰਤੋਖ ਸਿੰਘ ਸ਼ਿਵਾਲਿਕ, ਵਿੱਕੀ ਚੌਧਰੀ ਕਾਂਗਰਸੀ ਆਗੂ, ਦੇਸ ਰਾਜ ਹੱਕਲਾ, ਚੌਧਰੀ ਧਰਮਪਾਲ ਚੇਚੀ ਕਾਠਗੜ੍ਹ, ਨਾਨਕ ਸਿੰਘ ਜੰਡੀ, ਪ੍ਰਵੀਨ ਕੁਮਾਰ ਠੇਕੇਦਾਰ ਨਿੱਘੀ, ਮਨਜੀਤ ਸਿੰਘ ਪਨੇਸਰ, ਨਰੇਸ਼ ਕੁਮਾਰ, ਕਪਿਲ ਦੇਵ, ਮਹਾਂਵੀਰ ਭੂੰਬਲਾ, ਜਸਵੀਰ ਲਾਲ ਭੂੰਬਲਾ, ਸ਼ਾਮ ਲਾਲ ਭੂੰਬਲਾ, ਵਿੱਕੀ ਬੰਗਾ, ਗੁਰਨਾਮ ਸਿੰਘ, ਜਸਵੀਰ ਸਿੰਘ ਜੱਸੀ, ਲਾਡੀ ਲੋਚਨ, ਅਸ਼ੋਕ ਕੁਮਾਰ, ਸ਼ਾਮ ਲਾਲ, ਗੁਰਸ਼ਕਤੀ ਬਾਗੜੀ, ਪੈਨੀ ਪਹਿਲਵਾਨ, ਬਲਵੀਰ ਸਿੰਘ ਭੰਗੂ, ਹਨੀ ਚੌਧਰੀ ਕਾਠਗੜ੍ਹ, ਡਾਕਟਰ ਵਾਸਦੇਵ ਬਾਂਠ, ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸਹਿਕਾਰਤਾ ਵਿਭਾਗ ਪੰਜਾਬ ਵਲੋਂ ਦੁੱਧ ਦਾ ਲੰਗਰ ਲਗਾਇਆ ਅਗਲੀ ਖ਼ਬਰ ਹਲਕਾ ਬੰਗਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਦਾ ਸ਼ਾਨਦਾਰ ਪ੍ਰਦਰਸ਼ਨ -ਡਾ. ਸੁੱਖੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।