05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਹੜ੍ਹ ਪੀੜਤਾਂ ਲਈ 2.70 ਲੱਖ ਦੀ ਮਾਲੀ ਮਦਦ

ਅਜੀਤ ਡੈਸਕ 25-12-2025
ਬੰਗਾ, 24 ਦਸੰਬਰ (ਧਰਮਵੀਰ ਪਾਲ)-ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਸਮਾਜ ਸੇਵਾ ਦੀ ਲੜੀ ਵਿੱਚ ਵਾਧਾ ਕਰਦਿਆਂ ਗੁਰੂ ਗੋਬਿੰਦ ਸਿੰਘ ਗੁਰਦਵਾਰਾ ਬੈਡਫੋਰਡ ਇੰਗਲੈਂਡ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆ ਜ਼ਿਲ੍ਹਾ ਅੰਮਿ੍ਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਜੋ ਰਾਵੀ ਦਰਿਆ ਨਾਲ ਲੱਗਦੇ ਮਲਕਪੁਰ, ਦਰਿਆ ਮੂਸਾ ਨਾਲ ਲੱਗਦੇ ਪਿੰਡ ਘੋਨੋਵਾਲ ਅਤੇ ਮਾਛੀਵਾਲ ਪਿੰਡ ਆਹਲੀ ਕਲਾਂ ਅਤੇ ਆਹਾਲੀ ਖੁਰਦ ਤਹਿ. ਸਾਲਤਾਨਪੁਰ ਲੋਧੀ ਦੋ ਦਿਨਾਂ ਦੌਰੇ 'ਤੇ ਘਰ-ਘਰ ਜਾ ਕੇ ਲੋੜਵੰਦ ਦੀ ਸਨਾਤਖ਼ਤ ਕਰਕੇ ਰਾਹਤ ਪ੍ਰੋਜੈਕਟ ਅਮਲ ਵਿੱਚ ਲਿਆਂਦਾ ਗਿਆ | ਜਿਸ ਦੌਰਾਨ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਸ਼ਮਿੰਦਰ ਸਿੰਘ ਗਰਚਾ ਦੀ ਅਗਵਾਈ ਹੇਠ ਹੜ੍ਹ ਪੀੜਤ ਪਰਿਵਾਰਾਂ ਨੂੰ ਨਗਦ ਰਾਸ਼ੀ 2,70,000 ਵੰਡੇ ਗਏ | ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਕਿ ਹੜ੍ਹ ਨੇ ਇਲਾਕੇ ਦੇ ਮਿਹਨਤੀ ਪਰਿਵਾਰਾਂ ਦੇ ਘਰਾਂ ਅਤੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਇਸ ਦੁੱਖ ਦੀ ਘੜੀ ਵਿੱਚ ਲੋੜਵੰਦ ਦੀ ਮਦਦ ਕਰਨਾ ਹੀ ਸੱਚੀ ਇਨਸਾਨੀਅਤ ਹੈ | ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਸ਼ਮਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਹੜ੍ਹ ਪੀੜਤ ਪਰਿਵਾਰਾਂ ਦੀ ਭਲਾਈ ਵਿੱਚ ਹਿੱਸਾ ਪਾਉਣਾ ਅਤੇ ਇਹ ਮਾਨਵਤਾ ਭਰੀ ਸੇਵਾ ਸੰਭਵ ਬਣਾਉਣਾ ਸਾਡੀ ਖੁਸ਼ੀ ਹੈ | ਰੋਟੇਰੀਅਨ ਰਣਜੀਤ ਸਿੰਘ ਕੌਂਦੋਲਾ, ਸੁੱਖਵਿੰਦਰ ਸਿੰਘ ਧਾਮੀ, ਜੀਵਨ ਦਾਸ ਕੌਸ਼ਲ, ਹਰਪ੍ਰੀਤ ਸਿੰਘ ਸੈਣੀ ਫਾਇਨਾਂਸ ਸੈਕਟਰੀ, ਰਣਵੀਰ ਸਿੰਘ ਸੈਕਟਰੀ, ਰਾਮ ਤੀਰਥ, ਸ਼ਰਬਜੀਤ ਸਿੰਘ ਬੇਦੀ, ਹਰਮਨਪ੍ਰੀਤ ਸਿੰਘ ਰਾਣਾ ਅਤੇ ਗੁਰਬਖ਼ਸ਼ ਰਾਮ ਐਸ.ਡੀ.ਓ ਨੇ ਵੀ ਕਿਹਾ ਕਿ ਹੜ੍ਹ ਪੀੜਤ ਪਰਿਵਾਰਾਂ ਦਾ ਦਰਦ ਸਾਡੇ ਸਭ ਦਾ ਸਾਂਝਾ ਦਰਦ ਹੈ ਅਤੇ ਇਸ ਤਰ੍ਹਾਂ ਦੀ ਮਾਨਵਤਾ ਭਰੀ ਸੇਵਾ ਨਾਲ ਸਮਾਜ ਵਿੱਚ ਭਾਈਚਾਰਾ ਅਤੇ ਇਕ-ਦੂਜੇ ਦੀ ਮਦਦ ਕਰਨ ਦੀ ਭਾਵਨਾ ਮਜ਼ਬੂਤ ਹੁੰਦੀ ਹੈ | ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਗੁਰਦਵਾਰਾ ਬੈਡਫੋਰਡ ਇੰਗਲੈਂਡ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਮਾਲੀ ਸਹਿਯੋਗ ਨਾਲ ਇਹ ਸੇਵਾ ਸੰਭਵ ਹੋ ਸਕੀ |

ਪਿਛਲੀ ਖ਼ਬਰ ਦਿਨ ਦਿਹਾੜੇ ਦੋ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਚੋਰੀ <br/> ਅਗਲੀ ਖ਼ਬਰ ਮਨਰੇਗਾ ਕਾਨੂੰਨ ਖਤਮ ਕਰਨਾ ਇਤਿਹਾਸਿਕ ਗਲਤੀ -ਕਰਨ ਸਿੰਘ ਰਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।