29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਕਾਂਗਰਸੀ ਆਗੂਆਂ ਵਲੋਂ ਸਿੰਬਲ ਮਜਾਰਾ ਵਿਖੇ ਚੋਣ ਪ੍ਰਚਾਰ <br/>

ਅਜੀਤ ਡੈਸਕ 10-12-2025
ਮਜਾਰੀ/ਸਾਹਿਬਾ, 9 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਬਲਾਕ ਸੰਮਤੀ ਜ਼ੋਨ ਸਿੰਬਲ ਮਜਾਰਾ ਤੋਂ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਲਈ ਉਮੀਦਵਾਰ ਬੀਬੀ ਅਮਰਜੀਤ ਕੌਰ ਅਤੇ ਗੜ੍ਹੀ ਕਾਨੂੰਗੋਆਂ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਪਰਮਜੀਤ ਕੌਰ ਦੇ ਹੱਕ ਵਿਚ ਚੇਅਰਮੈਨ ਹਰਜੀਤ ਸਿੰਘ ਜਾਡਲੀ ਵਲੋਂ ਆਪਣੇ ਸਾਥੀਆਂ ਸਮੇਤ ਪਿੰਡ ਸਿੰਬਲ ਮਜਾਰਾ ਵਿਖੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਗਈਆਂ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਸਮੇਂ ਪਿੰਡਾਂ ਦਾ ਖ਼ੂਬ ਵਿਕਾਸ ਹੋਇਆ ਸੀ | ਪਰ ਇਸ ਵੇਲੇ ਸਾਰੇ ਹਲਕੇ ਦੇ ਵਿਕਾਸ ਕੰਮ ਠੱਪ ਪਏ ਹਨ | ਉਨ੍ਹਾਂ ਵਿਕਾਸ ਦੇ ਕਾਰਜਾਂ ਨੂੰ ਮੁੜ ਸ਼ੁਰੂ ਕਰਵਾਉਣ ਲਈ ਵੋਟਰਾਂ ਨੂੰ ਅਪੀਲ ਕੀਤੀ ਕਿ ਪੜਿ੍ਹਆਂ-ਲਿਖਿਆਂ ਦੋਵਾਂ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਇਆ ਜਾਵੇ | ਇਸ ਮੌਕੇ ਉਨ੍ਹਾਂ ਨਾਲ ਰਿਟਾ. ਪਟਵਾਰੀ ਹਰਭਜਨ ਸਿੰਘ ਜਾਡਲੀ, ਅਸ਼ੀਸ਼ ਕੁਮਾਰ, ਮੋਹਣ ਲਾਲ ਸੰਧੂ ਬਲਾਕ ਪ੍ਰਧਾਨ, ਸੂਬੇ. ਸੁਰਜੀਤ ਸਿੰਘ, ਬਲਕਾਰ ਸਿੰਘ, ਬਲਜਿੰਦਰ ਸਿੰਘ, ਦਿਲਾਵਰ ਸਿੰਘ, ਸੁਖਵਿੰਦਰ ਸਿੰਘ, ਸੀਤਲ ਰਾਮ, ਸੋਹਣ ਲਾਲ, ਕੈਪ. ਦਿਲਵਰ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਜਗਵੀਰ ਸਿੰਘ ਜੱਗੂ, ਲੈਂਬਰ ਰਾਮ, ਹੁਸਨ ਲਾਲ, ਗਿਆਨ ਚੰਦ, ਸਰਬਜੀਤ ਰਾਮ, ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਦੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਵੱਲੋਂ ਪਿੰਡ-ਪਿੰਡ ਚੋਣ ਇਕੱਠ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਹੂੰਝ ਫੇਰ ਜਿੱਤ ਪ੍ਰਾਪਤ ਕਰੇਗੀ - ਕਾਂਗਰਸੀ ਆਗੂੁ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।