19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕੰਦੋਲਾ ਪਰਿਵਾਰ ਵਲੋਂ ਬਿਰਧ ਆਸ਼ਰਮ ਭਰੋਮਜਾਰਾ ਨੂੰ ਸਹਾਇਤਾ ਰਾਸ਼ੀ ਭੇਟ <br/>

ਅਜੀਤ ਡੈਸਕ 08-12-2025
ਬੰਗਾ, 7 ਦਸੰਬਰ (ਧਰਮਵੀਰ ਪਾਲ) – ਸਮਾਜ ਸੇਵੀ ਗੁਰਦੇਵ ਸਿੰਘ ਕੰਦੋਲਾ ਤੇ ਪਰਮਜੀਤ ਕੰਦੋਲਾ ਵਾਸੀ ਹੱਪੋਵਾਲ ਵੱਲੋਂ ਆਪਣੇ ਸਵਰਗਵਾਸੀ ਪੁੱਤਰ ਸਤਵੀਰ ਸਿੰਘ ਕੰਦੋਲਾ ਦੀ ਯਾਦ 'ਚ ਬਿਰਧ ਆਸ਼ਰਮ ਭਰੋਮਜਾਰਾ ਨੂੰ 21000 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ | ਗੁਰਦੇਵ ਸਿੰਘ ਕੰਦੋਲਾ ਨੇ ਕਿਹਾ ਕਿ ਬਿਰਧ ਆਸ਼ਰਮ 'ਚ ਸੇਵਾ ਕਰਕੇ ਸਾਨੂੰ ਆਪਣੀ ਨੇਕ ਕਮਾਈ ਵਿਚੋਂ ਜਰੂਰ ਹਿੱਸਾ ਪਾਉਣਾ ਚਾਹੀਦਾ ਹੈ | ਇਸ ਮੌਕੇ 'ਤੇ ਪ੍ਰਬੰਧਕਾਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸੋਹਣ ਸਿੰਘ ਸੈਕਟਰੀ ਹੀਉਂ, ਕੁਲਦੀਪ ਸਿੰਘ ਕੰਦੋਲਾ, ਸਰਬਜੀਤ ਸਿੰਘ ਭੋਲਾ, ਬਾਬਾ ਬਲਵੰਤ ਸਿੰਘ, ਪ੍ਰਧਾਨ ਦਰਬਜੀਤ ਸਿੰਘ ਪੂਨੀ, ਰਾਮ ਸਿੰਘ ਖਜ਼ਾਨਚੀ, ਓਮ ਪ੍ਰਕਾਸ਼ ਸਿੰਘ, ਜਗਤਾਰ ਸਿੰਘ, ਨਿਹੰਗ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਸਰਕਾਰੀ ਸਕੂਲ ਫਰਾਲਾ ਵਿਖੇ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਬਾਬਾ ਸਾਹਿਬ ਅੰਬੇਡਕਰ ਦੀ ਲਾਸਾਨੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾਵੇਗਾ -ਪੱਲੀ ਝਿੱਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।