18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਰਾਜ ਪੱਧਰੀ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਤੀਜਾ ਦਿਨ <br/>

ਅਜੀਤ ਡੈਸਕ 08-12-2025
ਬੰਗਾ, 7 ਦਸੰਬਰ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ, ਕੁਲਦੀਪ ਸਿੰਘ ਪਾਬਲਾ) - 27ਵਾਂ ਰਾਜ ਪੱਧਰੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜੋ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖੇਡ ਮੈਦਾਨ ਦੇ ਮਹਿੰਗਾ ਸਿੰਘ ਪਵੇਲੀਅਨ ਵਿਖੇ ਕਰਵਾਇਆ ਜਾ ਰਿਹਾ ਹੈ | ਟੂਰਨਾਮੈਂਟ ਦੇ ਦੇ ਤੀਜੇ ਦਿਨ ਦੀ ਖੇਡ ਦਾ ਅਰੰਭ ਮੁੱਖ ਮਹਿਮਾਨ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਉਪ ਪ੍ਰਧਾਨ ਗੁਰਦਿਆਲ ਸਿੰਘ ਜਗਤਪੁਰ ਅਤੇ ਸੁਰਿੰਦਰ ਸਿੰਘ ਖਾਲਸਾ ਵੱਲੋਂ ਸਾਂਝੇ ਤੌਰ 'ਤੇ ਟੀਮਾਂ ਨਾਲ ਜਾਣ ਪਛਾਣ ਕਰਕੇ ਕੀਤਾ ਗਿਆ | ਇਸ ਮੌਕੇ ਉਹਨਾਂ ਦੇ ਨਾਲ ਦਰਸ਼ਨ ਸਿੰਘ ਮਾਹਲ, ਗੁਰਦੇਵ ਸਿੰਘ ਅਰਜਨਾ ਅਵਾਰਡੀ, ਜਰਨੈਲ ਸਿੰਘ ਪੱਲੀ ਝਿੱਕੀ, ਅਜੀਤ ਸਿੰਘ ਖਾਨਖਾਨਾ, ਕਸ਼ਮੀਰੀ ਲਾਲ ਮੰਗੂਵਾਲ ਹਾਜ਼ਰ ਸਨ | ਇਸ ਮੌਕੇ ਉਹਨਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਖੇਡਾਂ ਨਾਲ ਜਿੱਥੇ ਸਰੀਰ ਨਿਰੋਗ ਰਹਿੰਦਾ ਹੈ ਉੱਥੇ ਖੇਡਾਂ ਨਾਲ ਆਪਣੇ ਭਵਿੱਖ ਨੂੰ ਸੁੰਦਰ ਤੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ | ਅੱਜ ਦਾ ਮੈਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਅਤੇ ਪੰਜਾਬ ਪੁਲਿਸ ਜਲੰਧਰ ਵਿਚਕਾਰ ਖੇਡਿਆ ਗਿਆ | ਜਿਸ ਵਿੱਚ ਪੰਜਾਬ ਪੁਲਿਸ ਦੀ ਟੀਮ ਪਹਿਲੇ ਹਾਫ ਵਿੱਚ ਇੱਕ ਗੋਲ ਅਤੇ ਦੂਜੇ ਹਾਫ ਵਿੱਚ ਹੋਰ ਦੋ ਗੋਲ ਕਰਕੇ 3-0 ਨਾਲ ਇਹ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪੁੱਜ ਗਈ | ਇਸ ਮੌਕੇ ਪ੍ਰਧਾਨ ਸ. ਨਰਿੰਦਰ ਸਿੰਘ ਰੰਧਾਵਾ ਨੇ ਸਮੂਹ ਸਹਿਯੋਗੀ ਸੱਜਣਾਂ, ਐਨ.ਆਰ.ਆਈ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਹਰ ਸਾਲ ਦੀ ਤਰਾਂ ਇਸ ਵਾਰ ਵੀ ਪ੍ਰਬੰਧਕਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਉਹਨਾਂ ਦੱਸਿਆ ਕਿ ਕੱਲ੍ਹ ਕੁਆਟਰ ਫਾਈਨਲ ਦੇ ਤਿੰਨ ਮੈਚ ਖੇਡੇ ਜਾਣਗੇ ਜਿਹਨਾਂ ਵਿੱਚ ਪਿ੍ੰਸੀਪਲ ਹਰਭਜਨ ਸਿੰਘ ਸਪੋਟਿੰਗ ਕਲੱਬ ਮਾਹਲਪੁਰ ਦਾ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਸਵੇਰੇ 10 ਵਜੇ, ਦੂਜਾ ਮੈਚ ਦਲਬੀਰ ਫੁੱਟਬਾਲ ਅਕੈਡਮੀ ਪਟਿਆਲਾ ਦਾ ਸੀ.ਆਰ.ਪੀ ਐਫ ਜਲੰਧਰ 12 ਵਜੇ ਅਤੇ ਤੀਜਾ ਮੈਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਅਕੈਡਮੀ ਬੰਗਾ ਦਾ ਕੇਹਰ ਸਪੋਰਟਿੰਗ ਕਲੱਬ ਜਲੰਧਰ ਸ਼ਾਮ ਦੋ ਵਜੇ ਖੇਡੇ ਜਾਣਗੇ | ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ, ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ, ਪ੍ਰੈਸ ਸਕੱਤਰ ਤਲਵਿੰਦਰ ਸ਼ੇਰਗਿੱਲ, ਖਜਾਨਚੀ ਕਸ਼ਮੀਰੀ ਲਾਲ ਮੰਗੂਵਾਲ, ਉਪ ਪ੍ਰਧਾਨ ਗੁਰਦਿਆਲ ਸਿੰਘ ਜਗਤਪੁਰ, ਪਿ੍ੰਸੀਪਲ ਤਰਸੇਮ ਸਿੰਘ ਭਿੰਡਰ, ਜਗਜੀਤ ਸਿੰਘ ਰੰਧਾਵਾ, ਜਰਨੈਲ ਸਿੰਘ ਪੱਲੀਝਿੱਕੀ, ਸੁਰਿੰਦਰ ਸਿੰਘ ਖਾਲਸਾ, ਪ੍ਰੋਫੈਸਰ ਪਰਗਣ ਸਿੰਘ ਅਟਵਾਲ, ਰਘਵੀਰ ਸਿੰਘ ਕਾਲਾ, ਜਗਤਾਰ ਝਿੱਕਾ, ਜਸਵੰਤ ਖਟਕੜ, ਜਸਵੀਰ ਸਿੰਘ ਮੰਗੂਵਾਲ, ਕਸ਼ਮੀਰ ਸਿੰਘ, ਗੁਦਾਵਰ ਸਿੰਘ, ਡਾਕਟਰ ਗੁਰਮੀਤ ਸਰਾਂ, ਡਾ. ਤਰਸੇਮ ਸਲੋਹ, ਅਜੀਤ ਸਿੰਘ ਖਾਨਖਾਨਾ, ਸਰਬਜੀਤ ਸਿੰਘ ਮੰਗੂਵਾਲ, ਬਲਜੀਤ ਸਿੰਘ ਸਿੱਧੂ, ਸ਼ਰਨਜੀਤ ਸਿੰਘ, ਫੁੱਟਬਾਲ ਕੋਚ ਸਤਵੀਰ ਸਿੰਘ ਸੱਤੀ,ਅਮਨਦੀਪ ਸਿੰਘ ਥਾਂਦੀ, ਪਿ੍ੰਸੀਪਲ ਜਤਿੰਦਰ ਮੋਹਨ, ਪਰਮਜੀਤ ਸਿੰਘ ਕਾਲਜ ਸੁਪਰਡੈਂਟ, ਲੈਕਚਰਾਰ ਸ਼ੰਕਰ ਦਾਸ, ਗੁਰਪਾਲ ਸਿੰਘ ਮੈਨੇਜਰ ਡੀਸੀਬੀ, ਕੁਲਵਿੰਦਰ ਸਿੰਘ ਢਾਂਡੀਆ, ਜੋਗਿੰਦਰ ਸਿੰਘ ਕਲਸੀ, ਨੰਬਰਦਾਰ ਸਵਰਨ ਸਿੰਘ ਕਾਹਮਾ, ਸੁੱਚਾ ਸਿੰਘ, ਪਿਆਰਾ ਸਿੰਘ ਆਦਿ ਹਾਜਰ ਸਨ |

ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਸੰਵਿਧਾਨ, ਲੋਕਤੰਤਰ ਅਤੇ ਭਾਈਚਾਰਕ ਏਕਤਾ ਦਾ ਸੱਦਾ ਅਗਲੀ ਖ਼ਬਰ ਹਰ ਲੋੜਵੰਦ ਮਨਰੇਗਾ ਕਿਰਤੀ ਨੂੰ ਕੰਮ ਦਿਓ-ਮਨਰੇਗਾ ਅਧਿਕਾਰ ਅੰਦੋਲਨ ਪੰਜਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।