18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਨਿਰਮਲ ਸਾਗਰ ਸਕੂਲ ਦੇ ਅਧਿਆਪਕ ਮਲਕੀਤ ਸਿੰਘ ਫੈਪ ਵਲੋਂ ਸਨਮਾਨਿਤ <br/>

ਅਜੀਤ ਡੈਸਕ 08-12-2025
ਉੜਾਪੜ/ਲਸਾੜਾ, 7 ਦਸੰਬਰ (ਲਖਵੀਰ ਸਿੰਘ ਖੁਰਦ) - ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੁਆਰਾ ਚੰਡੀਗੜ੍ਹ ਯੂਨੀਵਰਸਟੀ ਵਿਖੇ ਹਰ ਸਾਲ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਂਦੇ ਹਨ | ਜਿਸ ਵਿਚ ਵੱਖ-ਵੱਖ ਸਕੂਲਾਂ, ਪਿ੍ੰਸੀਪਲ, ਅਧਿਆਪਕ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਬੇਹਤਰੀਨ ਕਾਰਗੁਜਾਰੀ ਅਤੇ ਸਮਰਪਣ ਲਈ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਨਾਲ ਨਿਵਾਜਿਆ ਜਾਂਦਾ ਹੈ | ਨਿਰਮਲ ਸਾਗਰ ਸਕੂਲ ਲਸਾੜਾ ਲਈ ਇਹ ਬੜੇ ਮਾਣ ਦੀ ਗੱਲ ਹੈ ਫੈਪ ਵਲੋਂ ਸਕੂਲ ਦੇ ਅਧਿਆਪਕ ਮਲਕੀਤ ਸਿੰਘ ਨੂੰ ਇਸ ਸਾਲ ਪਰਾਈਡ ਆਫ ਸਕੂਲ ਐਵਾਰਡ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ | ਮਲਕੀਤ ਸਿੰਘ ਸਕੂਲ ਨਾਲ ਪਿਛਲੇ 13 ਸਾਲਾਂ ਤੋਂ ਜੁੜੇ ਹੋਏ ਹਨ | ਉਹ ਲਗਾਤਾਰ ਸਕੂਲ ਦੀ ਬੇਹਤਰੀ ਅਤੇ ਤਰੱਕੀ ਲਈ ਕਾਰਜ ਕਰਦੇ ਆ ਰਹੇ ਹਨ | ਉਹਨਾਂ ਦੀ ਸੂਝ ਬੂਝ ਅਤੇ ਸਮਝਦਾਰੀ ਨੇ ਹਮੇਸ਼ਾਂ ਹੀ ਸਕੂਲ ਨੂੰ ਤਰੱਕੀ ਦੇ ਰਾਹ 'ਤੇ ਪਾਇਆ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੰਜੈ ਪਾਸੀ ਨੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਉਹ ਨਿਰਮਲ ਸਾਗਰ ਸਕੂਲ ਦੇ ਥੰਮ ਹਨ | ਕਾਰਜਕਾਰੀ ਡਾਇਰੈਕਟਰ ਆਭਾ ਪਾਸੀ, ਅਕਾਦਮਿਕ ਡਾਇਰੈਕਟਰ ਰਵਿੰਦਰ ਕਾਲੀਆ, ਪਿੰ੍ਰਸੀਪਲ ਮੀਂਨਾਕਸ਼ੀ ਚੱਢਾ ਵਲੋਂ ਵੀ ਮਲਕੀਤ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰੋ ਰਵਿੰਦਰ ਕੁਮਾਰ ਕਾਲੀਆ ਦਾ ਸਕੂਲ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਪਾਏ ਜਾ ਰਹੇ ਯੋਗਦਾਨ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਉਹਨਾਂ ਕਿਹਾ ਕਿ ਇਹਨਾਂ ਦੀ ਯੋਗ ਅਗਵਾਹੀ ਨੇ ਹਮੇਸ਼ਾ ਅਧਿਆਪਕਾਂ ਦਾ ਮਾਰਗ ਦਰਸ਼ਨ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਪ੍ਰੇਮਜੀਤ ਕੌਰ, ਗੁਰਵਿੰਦਰ ਸਿੰਘ ਮੈਨੇਜਰ, ਕੋਆਰਡੀਨੇਟਰ ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ |

ਪਿਛਲੀ ਖ਼ਬਰ ਹਰ ਲੋੜਵੰਦ ਮਨਰੇਗਾ ਕਿਰਤੀ ਨੂੰ ਕੰਮ ਦਿਓ-ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਅਗਲੀ ਖ਼ਬਰ ਗੁ: ਸੰਤ ਬਾਬਾ ਘਨੱਯਾ ਸਿੰਘ ਜੀ ਪਠਲਾਵਾ ਤੋਂ ਅਸ਼ੀਰਵਾਦ ਲੈ ਕੇ ਮੈਡਮ ਮਨਜੀਤ ਕੌਰ ਤੇ ਸਾਥੀਆਂ ਕੀਤੀ ਚੋਣ ਪ੍ਰਚਾਰ ਦੀ ਆਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।