20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮਾਹਲ ਖ਼ੁਰਦ ਪੈਲੇਸ ਨੇੜੇ ਟਰੱਕ ਤੇ ਕਾਰ ਦੀ ਭਿਆਨਕ ਟੱਕਰ ਦੌਰਾਨ ਔਰਤ ਦੀ ਮੌਤ

ਮਾਹਲ ਖ਼ੁਰਦ ਪੈਲੇਸ ਨੇੜੇ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਨੁਕਸਾਨੇ ਵਾਹਨ | ਤਸਵੀਰ : ਗੁਰਨਾਮ ਸਿੰਘ ਸੈਣੀ <br/> 07-12-2025
ਔੜ, 6 ਦਸੰਬਰ (ਗੁਰਨਾਮ ਸਿੰਘ ਸੈਣੀ)-ਫਿਲੌਰ ਰਾਹੋਂ ਰੋਡ 'ਤੇ ਪੈਂਦੇ ਪਿੰਡ ਮਾਹਲ ਖ਼ੁਰਦ ਦੇ ਮਾਹਲ ਪੈਲੇਸ ਨੇੜੇ ਹੋਏ ਭਿਆਨਕ ਹਾਦਸੇ ਵਿੱਚ ਇੱਕ ਔਰਤ ਕੁਲਜੀਤ ਕੌਰ ਨਕੋਦਰ (25) ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇੱਕ ਟਰੱਕ ਰਾਹੋਂ ਤੋਂ ਫਿਲੌਰ ਵੱਲ ਜਾ ਰਿਹਾ ਸੀ, ਜਿਸ ਦਾ ਨੰਬਰ ਪੀ.ਬੀ 65 ਬੀ.ਐਫ 5621 ਹੈ ਜਦੋਂ ਇਹ ਟਰੱਕ ਮਾਹਲ ਪੈਲੇਸ ਕੋਲ਼ ਪੁੱਜਾ ਤਾਂ ਫਿਲੌਰ ਸਾਈਡ ਤੋਂ ਆ ਰਹੀ ਸਵਿਫ਼ਟ ਡਜਾਇਰ ਕਾਰ ਜਿਸ ਦਾ ਨੰਬਰ ਪੀ.ਬੀ 32 ਕਿਯੂ 2188 ਸੀ | ਕਾਰ ਦੀ ਭਿਆਨਕ ਟੱਕਰ ਹੋ ਜਾਣ ਕਾਰਨ ਕਾਰ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ | ਜਿਸ ਦੌਰਾਨ ਕਾਰ ਚਾਲਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਹ ਹਾਦਸਾ ਉਸ ਵਕਤ ਹੋਰ ਵੀ ਗੰਭੀਰ ਹੋ ਗਿਆ ਜਦੋਂ ਔਰਤ ਨੂੰ ਬਾਹਰ ਕੱਢਣ ਲਈ ਟਰੈਕਟਰਾਂ ਨਾਲ ਟਰੱਕ ਨੂੰ ਖਿੱਚਿਆ ਜਾ ਰਿਹਾ ਸੀ, ਤਾਂ ਟਰੱਕ ਗੇਅਰ ਵਿੱਚ ਹੋਣ ਕਰਕੇ ਆਪਣੇ ਆਪ ਹੀ ਸਟਾਰਟ ਹੋ ਕੇ ਚੱਲ ਪਿਆ ਜੋ ਪਹਿਲਾਂ ਸੜਕ ਵਿੱਚ ਆ ਗਿਆ ਤੇ ਫਿਰ ਖੇਤਾਂ ਵਿੱਚ ਉਤਰ ਗਿਆ | ਇਸ ਆਪ ਸਟਾਰਟ ਹੋਏ ਟਰੱਕ ਤੋਂ 25 ਤੋਂ 30 ਵਿਅਕਤੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ | ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਮਿ੍ਤਕ ਔਰਤ ਦੇ ਵਿਆਹ ਨੂੰ ਵੀ ਥੋੜ੍ਹਾ ਸਮਾਂ ਹੋਇਆ ਹੈ | ਮੌਕੇ 'ਤੇ ਪੁੱਜੇ ਔੜ ਥਾਣੇ ਦੇ ਐਸ.ਐਚ.ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਵਾਹਨਾਂ ਨੂੰ ਸੜਕ ਚੋਂ ਹਟਾ ਕੇ ਟਰੈਫ਼ਿਕ ਚਾਲੂ ਕਰਵਾ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ |

ਪਿਛਲੀ ਖ਼ਬਰ ਇਫਟੂ ਵਰਕਰਾਂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ <br/> ਅਗਲੀ ਖ਼ਬਰ 3 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।