20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਰਪੰਚ ਦਿਲਬਾਗ ਸਿੰਘ ਤੇ ਗ੍ਰਾਮ ਪੰਚਾਇਤ ਵਲੋਂ ਚੈਨ ਸਿੰਘ ਬੋਲਾ ਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਨੌਰਾ ਨਾਲ ਮੀਟਿੰਗ

ਪਿੰਡ ਨੌਰਾ ਵਿਖੇ ਸਮਾਜ ਸੇਵੀ ਸਰਦਾਰ ਚੈਨ ਸਿੰਘ ਬੋਲਾ ਕੈਨੇਡਾ ਨਾਲ ਪਿੰਡ ਦੇ ਕਾਰਜਾਂ ਸੰਬੰਧੀ ਮੀਟਿੰਗ ਕਰਦੇ ਹੋਏ ਸਰਪੰਚ ਦਿਲਬਾਗ ਸਿੰਘ ਪਾਬਲਾ, ਸੁਖਜਿੰਦਰ ਸਿੰਘ ਨੌਰਾ, ਹਰਜਿੰਦਰ ਸਿੰਘ ਨੰਬਰਦਾਰ, ਮਿੱਤ ਸਿੰਘ ਪੰਚ ਅਤੇ ਸਮੂਹ ਪੰਚਾਇਤ ਮੈਂਬਰ ਅਤੇ ਪਤਵੰਤੇ ਸੱਜਣ | ਤਸਵੀਰ : ਕੁਲਦੀਪ ਸਿੰਘ ਪਾਬਲਾ <br/> 07-12-2025
ਬੰਗਾ, 6 ਦਸੰਬਰ (ਕੁਲਦੀਪ ਸਿੰਘ ਪਾਬਲਾ) - ਉੱਘੇ ਸਮਾਜ ਸੇਵੀ ਗਰੀਬਾਂ ਦੇ ਮਸੀਹੇ ਸਰਦਾਰ ਚੈਨ ਸਿੰਘ ਬੋਲਾ ਅਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਨਾਲ ਸਰਪੰਚ ਦਿਲਬਾਗ ਸਿੰਘ ਪਾਬਲਾ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰ ਅਤੇ ਪਿੰਡ ਵਾਸੀਆਂ ਨਾਲ ਪਿੰਡ ਦੇ ਹੋਣ ਵਾਲੇ ਕਾਰਜਾਂ ਸਬੰਧੀ ਗੱਲਬਾਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਸਰਦਾਰ ਚੈਨ ਸਿੰਘ ਬੋਲਾ ਅਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਵੱਲੋਂ ਪਿੰਡ ਨੌਰਾ ਵਿੱਚ ਵਿਕਾਸ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ | ਜਿਵੇਂ ਪਿੰਡ ਵਿੱਚ ਪਾਰਕ ਬਣਾਉਣ ਲਈ 6 ਲੱਖ 50 ਹਜਾਰ ਰੁਪਏ ਦੀ ਰਾਸ਼ੀ ਦਾਨ ਕਰਕੇ ਉਸ ਨੂੰ ਤਿਆਰ ਕਰਵਾਇਆ ਗਿਆ ਅਤੇ ਪਿੰਡ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਯਾਦ ਵਿੱਚ ਬਣਾਈ ਗਈ ਡਿਸਪੈਂਸਰੀ 'ਚ ਪਿੰਡ ਦੇ ਮਰੀਜ਼ਾਂ ਲਈ ਦਵਾਈ ਦੇਣ ਲਈ ਡਾਕਟਰ ਸਾਹਿਬ ਦਾ ਪ੍ਰਬੰਧ ਕੀਤਾ ਗਿਆ | ਉਸ ਨੂੰ ਇੱਕ ਸਾਲ ਦੇ ਇੱਕ ਲੱਖ 20 ਹਜ਼ਾਰ ਰੁਪਏ ਸਲਾਨਾ ਦਿੰਦੇ ਹਨ ਅਤੇ ਅੱਖਾਂ ਦਾ ਆਪਰੇਸ਼ਨ ਕੈਂਪ ਸਲਾਨਾ ਲਗਾਉਂਦੇ ਹਨ | ਇਸ ਉਪਰੰਤ ਪਿੰਡ ਵਿੱਚ ਗਲੀਆਂ ਦੀ ਸਫਾਈ ਲਈ ਜਮਾਂਦਾਰ ਨੂੰ ਤਨਖਾਹ ਦੇਣ ਦੀ ਵੀ ਸੇਵਾ ਕਰਦੇ ਹਨ ਅਤੇ ਹੋਰ ਪਿੰਡ ਦੇ ਵਿਕਾਸ ਕੰਮਾਂ ਲਈ ਵੀ ਆਪਣਾ ਤਨ, ਮਨ, ਧਨ ਨਾਲ ਸਹਿਯੋਗ ਦਿੰਦੇ ਹਨ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਪਿੰਡ ਨੌਰਾ ਦੇ ਸਰਪੰਚ ਸਰਦਾਰ ਦਰਬਾਰ ਸਿੰਘ ਪਾਬਲਾ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਰਦਾਰ ਚੈਨ ਸਿੰਘ ਬੋਲਾ ਅਤੇ ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ ਨਾਲ ਪਿੰਡ ਦੇ ਕਾਰਜਾਂ ਸੰਬੰਧੀ ਉਹਨਾਂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ | ਇਸ ਦੌਰਾਨ ਸ: ਚੈਨ ਸਿੰਘ ਬੋਲਾ ਅਤੇ ਮਾਜਾ ਮਹਿੰਦਰ ਕੌਰ ਬੋਲਾ ਵੱਲੋਂ ਸਰਪੰਚ ਦਿਲਬਾਗ ਸਿੰਘ ਪਾਬਲਾ ਅਤੇ ਸਮੂਹ ਗ੍ਰਾਮ ਪੰਚਾਇਤ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਜੋ ਵੀ ਤੁਸੀਂ ਪਿੰਡ ਦੀ ਭਲਾਈ ਲਈ ਕੰਮ ਕਰੋਗੇ ਉਸ ਵਿੱਚ ਅਸੀਂ ਪੂਰਾ ਸਹਿਯੋਗ ਕਰਾਂਗੇ | ਇਸ ਉਪਰੰਤ ਸਰਪੰਚ ਦਿਲਬਾਗ ਸਿੰਘ ਅਤੇ ਸਮੂਹ ਮੈਂਬਰਾਂ ਵੱਲੋਂ ਸਮਾਜ ਸੇਵੀ ਸਰਦਾਰ ਚੈਨ ਸਿੰਘ ਬੋਲਾ ਅਤੇ ਮਾਤਾ ਮਹਿੰਦਰ ਕੌਰ ਬੋਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ: ਚੈਨ ਸਿੰਘ ਬੋਲਾ ਅਤੇ ਮਾਤਾ ਮਹਿੰਦਰ ਕੌਰ ਬੋਲਾ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਇਹਨਾਂ ਨੂੰ ਪਰਮਾਤਮਾ ਵੱਲੋਂ ਸਮਾਜ ਸੇਵੀ ਅਤੇ ਹੋਰ ਪਿੰਡਾਂ ਦੇ ਵਿਕਾਸ ਕੰਮ ਕਰਵਾਉਣ ਲਈ ਕਿਰਪਾ ਕੀਤੀ ਹੋਈ ਹੈ | ਇਸ ਮੌਕੇ ਸਰਪੰਚ ਦਿਲਬਾਗ ਸਿੰਘ ਪਾਬਲਾ, ਸ: ਚੈਨ ਸਿੰਘ ਬੋਲਾ, ਮਾਤਾ ਮਹਿੰਦਰ ਕੌਰ ਬੋਲਾ ਕੈਨੇਡਾ, ਸੁਖਜਿੰਦਰ ਸਿੰਘ ਅਜ਼ਾਦ ਨੌਰਾ, ਹਰਜਿੰਦਰ ਸਿੰਘ ਨੰਬਰਦਾਰ, ਮਿੱਤ ਸਿੰਘ ਪੰਚ, ਮੋਹਣ ਸਿੰਘ ਮੀਤ ਪ੍ਰਧਾਨ, ਬਲਵਿੰਦਰ ਸਿੰਘ, ਵਿਜੇ ਕੁਮਾਰ, ਬਲਵਿੰਦਰ ਸੋਗੀ, ਪਰਮਜੀਤ ਸਿੰਘ, ਬਲਵੀਰ ਸਿੰਘ ਭਾਟੀਆ, ਪੂਨਮ ਸੈਣੀ ਪੰਚ, ਗੁਰਦੀਪ ਕੋਰ, ਗੋਗੀ ਅਤੇ ਸਮੂਹ ਪਤਵੰਤੇ ਸੱਜਣ ਆਦਿ ਹਾਜਰ ਸਨ |

ਪਿਛਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਅਸਲਾ ਧਾਰਕ ਤੁਰੰਤ ਅਸਲਾ ਥਾਣੇ ਜਮ੍ਹਾਂ ਕਰਵਾਉਣ-ਐਸ.ਐਚ.ਓ. <br/> ਅਗਲੀ ਖ਼ਬਰ ਨਵੋਦਿਆ ਵਿਦਿਆਲਿਆ 'ਚ ਛੇਵੀਂ ਦੇ ਦਾਖ਼ਲੇ ਦੀ ਦਾਖਲਾ ਪ੍ਰੀਖਿਆ 13 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।