18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨਾਇਬ ਸੂਬੇਦਾਰ ਸੁਖਵਿੰਦਰ ਸਿੰਘ ਨੂੰ ਦਿੱਤੀ ਨਮ ਅੱਖਾਂ ਨਾਲ ਅੰਤਿਮ ਵਿਦਾਈ <br/>

ਨਾਇਕ ਸੂਬੇ: ਸੁਖਵਿੰਦਰ ਸਿੰਘ ਦੀ ਮਿ੍ਤਕ ਦੇਹ ਨੂੰ ਅਗਨੀ ਭੇਟ ਕਰਦੇ ਪਰਿਵਾਰਕ ਮੈਂਬਰ, ਸਲਾਮੀ ਦਿੰਦੇ ਭਾਰਤੀ ਫੌਜ ਦੇ ਜਵਾਨ ਤੇ ਹਾਈਸ਼ੇ 'ਚ ਪੁਰਾਣੀ ਤਸਵੀਰ | ਤਸਵੀਰ:ਨਿਰਮਲਜੀਤ ਸਿੰਘ ਚਾਹਲ <br/> 06-12-2025
ਮਜਾਰੀ/ਸਾਹਿਬਾ, 5 ਦਸੰਬਰ (ਨਿਰਮਲਜੀਤ ਸਿੰਘ ਚਾਹਲ) - ਇਤਿਹਾਸਕ ਪਿੰਡ ਕੌਲਗੜ੍ਹ ਦੇ ਭਾਰਤੀ ਫੌਜ ਵਿੱਚ ਤਾਇਨਾਤ ਨੌਜਵਾਨ ਨਾਇਬ ਸੂਬੇਦਾਰ ਸੁਖਵਿੰਦਰ ਸਿੰਘ (42 ਸਾਲ) ਪੁੱਤਰ ਸਾਬਕਾ ਫੌਜੀ ਮੋਹਣ ਸਿੰਘ ਜੋ ਇਸ ਵੇਲੇ ਨੌਰਥ ਸਿੱਕਮ ਵਿਖੇ ਭਾਰਤੀ ਫੌਜ ਵਿਚ 79 ਮੀਡੀਅਮ ਰੈਜੀਮੈਂਟ ਵਿੱਚ ਤਾਇਨਾਤ ਸਨ | ਜੋ ਕੁਝ ਸਮਾਂ ਬਿਮਾਰ ਰਹਿਣ ਉਪਰੰਤ 24 ਸਾਲ ਦੇਸ਼ ਦੀ ਸੇਵਾ ਕਰਕੇ ਡਿਊਟੀ 'ਤੇ ਹੀ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ | ਉਨ੍ਹਾਂ ਦੀ ਮਿ੍ਤਕ ਦੇਹ ਅੱਜ ਸਵੇਰੇ ਭਾਰਤੀ ਫੌਜ ਦੇ ਜਵਾਨ ਤਿਰੰਗੇ ਝੰਡੇ ਵਿਚ ਲਿਪਟੀ ਜਦੋਂ ਪਿੰਡ ਕੌਲਗੜ੍ਹ ਪਹੁੰਚੇ ਤਾਂ ਸਾਰੇ ਪਿੰਡ ਦਾ ਮਾਹੌਲ ਬੇਹੱਦ ਗੰਮਗੀਨ ਹੋ ਗਿਆ | ਉਨ੍ਹਾਂ ਦੀ ਮਿ੍ਤਕ ਦੇਹ ਦਾ ਸਸਕਾਰ ਪਿੰਡ ਦੀ ਸਮਸ਼ਾਨਘਾਟ ਵਿਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਇਲਾਕੇ ਦੇ ਲੋਕਾਂ ਦੀ ਹਾਜਰੀ ਵਿੱਚ ਕਰ ਦਿੱਤਾ ਗਿਆ | ਚਿਖਾ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਪੁੱਤਰ ਹਰਮਨ ਸਿੰਘ ਅਸਟ੍ਰੇਲੀਆ ਵਲੋਂ ਦਿਖਾਈ ਗਈ | ਇਸ ਮੌਕੇ ਭਾਰਤੀ ਫੌਜ ਦੇ ਜਵਾਨਾਂ ਵਲੋਂ ਮਿ੍ਤਕ ਸੁਖਵਿੰਦਰ ਸਿੰਘ ਨੂੰ ਸਲਾਮੀ ਦਿੱਤੀ ਗਈ | ਮਿ੍ਤਕ ਪਿੱਛੇ ਬੁੱਢਾ ਬਾਪ ਮੋਹਣ ਸਿੰਘ, ਪਤਨੀ ਪਰਮਜੀਤ ਕੌਰ ਤੇ ਇਕਲੌਤਾ ਪੁੱਤਰ ਛੱਡ ਗਿਆ ਹੈ | ਇਸ ਮੌਕੇ ਰਿਟਾ: ਬਿ੍ਗੇ: ਰਾਜ ਕੁਮਾਰ, ਕੁਲਦੀਪ ਸਿੰਘ ਦਿਆਲਾਂ, ਦਿਲਾਵਰ ਸਿੰਘ ਰਾਮਰਾਏ, ਮੱਖਣ ਸਿੰਘ ਅਲੀਪੁਰ, ਸਤਨਾਮ ਸਿੰਘ, ਕੈਪ: ਦਿਲਾਵਰ ਸਿੰਘ, ਬਹਾਦਰ ਸਿੰਘ, ਮੱਖਣ ਸਿੰਘ ਖਟਕੜ, ਕੈਪ: ਕੇਵਲ ਸਿੰਘ, ਰਣਧੀਰ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਸੁਰਿੰਦਰ ਸਿੰਘ ਸਾਰੇ ਨਾਇਬ ਸੂਬੇਦਾਰ, ਸੂਬੇ: ਆਰ. ਕੇ. ਮਿਸ਼ਰਾ, ਸੂਬੇ: ਮੇਜਰ ਸਿੰਘ, ਨਾਇਕ ਲਵਪ੍ਰੀਤ ਸਿੰਘ, ਹਵਾਲਦਾਰ ਗੁਰਪ੍ਰੀਤ ਸਿੰਘ ਤੇ ਗੁਰਬਿੰਦਰ ਸਿੰਘ, ਹਰਨੇਕ ਸਿੰਘ ਥਿਆੜਾ, ਬਲਵੀਰ ਸਿੰਘ ਛਦੌੜੀ, ਮਨਜਿੰਦਰ ਸਿੰਘ, ਗੁਰਦੀਪ ਸਿੰਘ ਸਰਪੰਚ ਛਦੌੜੀ ਤੋਂ ਇਲਾਵਾ ਇਲਾਕੇ ਦੇ ਬਹੁਤ ਸਾਰੇ ਸਾਬਕਾ ਸੈਨਿਕ, ਪਿੰਡ ਵਾਸੀ ਤੇ ਰਿਸ਼ਤੇਦਾਰ ਹਾਜਰ ਸਨ |

ਪਿਛਲੀ ਖ਼ਬਰ ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਬੱਚਿਆਂ ਦੀ ਸਪੋਰਟਸ ਮੀਟ ਕਰਵਾਈ <br/> ਅਗਲੀ ਖ਼ਬਰ ਸਵ: ਸ. ਮਹਿੰਦਰ ਸਿੰਘ ਪੱਲੀ ਝਿੱਕੀ ਨਮਿਤ ਪਿੰਡ ਲਧਾਣਾ ਉੱਚਾ ਵਿਖੇ ਕਰਵਾਇਆ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।