ਨਵਾਂਸ਼ਹਿਰ, 3 ਦਸੰਬਰ (ਜਸਬੀਰ ਸਿੰਘ ਨੂਰਪੁਰ)-ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਨਵਾਂਸ਼ਹਿਰ ਦੀ ਛਿਮਾਹੀ ਇਕੱਤਰਤਾ ਮਲਕੀਤ ਚੰਦ ਮੇਹਲੀ ਹਾਲ ਨਵਾਂਸ਼ਹਿਰ ਵਿਖੇ ਹੋਈ | ਸਭ ਤੋਂ ਪਹਿਲਾਂ ਇਕਾਈਆਂ ਗੜ੍ਹਸ਼ੰਕਰ, ਨਵਾਂਸ਼ਹਿਰ ਅਤੇ ਬੰਗਾ ਦੇ ਜਥੇਬੰਦਕ ਮੁਖੀਆਂ ਲੈਕ. ਰਾਜ ਕੁਮਾਰ, ਬਲਵਿੰਦਰ ਕੌਰ ਸਲੋਹ ਅਤੇ ਹਰਜਿੰਦਰ ਸੂੰਨੀ ਵਲੋਂ ਆਪਣੀ ਇਕਾਈ ਦੁਆਰਾ ਬੀਤੇ ਛੇ ਮਹੀਨਿਆਂ ਦੌਰਾਨ ਕੀਤੀ ਕਾਰਗੁਜ਼ਾਰੀ ਸੰਬੰਧੀ ਵਿਸਥਾਰ ਪੂਰਵਕ ਰਿਪੋਰਟਿੰਗ ਕੀਤੀ ਗਈ | ਮੀਡੀਆ ਵਿਭਾਗ ਦੇ ਮੁਖੀਆਂ ਮਾ. ਹਰਦੀਪ ਕੁਮਾਰ ਅਤੇ ਨਿੰਦਰ ਮਾਈਦਿੱਤਾ ਨੇ ਆਪਣੇ ਵਿਭਾਗ ਸੰਬੰਧੀ ਰਿਪੋਰਟਾਂ ਪੇਸ਼ ਕੀਤੀਆਂ | ਇਸ ਤੋਂ ਉਪਰੰਤ ਜੋਨ ਦੇ ਜਥੇਬੰਦਕ ਵਿਭਾਗ ਦੇ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ, ਵਿੱਤ ਵਿਭਾਗ ਦੇ ਮੁਖੀ ਸੁਖਵਿੰਦਰ ਗੋਗਾ, ਮੀਡੀਆ ਵਿਭਾਗ ਦੇ ਮੁਖੀ ਬਲਜਿੰਦਰ ਸ਼ਹਿਬਾਜ਼ ਪੁਰ ਅਤੇ ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਸੱਤਪਾਲ ਸਲੋਹ ਆਦਿ ਨੇ ਵਾਰੋ-ਵਾਰੀ ਲੰਘੇ ਛੇ ਮਹੀਨਿਆਂ ਵਿੱਚ ਕੀਤੇ ਕੰਮਾਂ ਸਬੰਧੀ ਆਪਣੇ ਵਿਭਾਗਾਂ ਦੀਆਂ ਵਿਸਥਾਰ ਪੂਰਵਕ ਕਾਰਗੁਜ਼ਾਰੀ ਰਿਪੋਰਟਾਂ ਪੇਸ਼ ਕੀਤੀਆਂ ਗਈਆਂ | ਸਾਰਿਆਂ ਵਲੋਂ ਪੇਸ਼ ਕੀਤੀਆਂ ਰਿਪੋਰਟਾਂ ਨੂੰ ਹਾਜ਼ਰ ਸੁਸਾਇਟੀ ਕਾਰਕੁਨਾਂ ਵੱਲੋਂ ਪ੍ਰਵਾਨ ਕੀਤਾ ਗਿਆ ਅਤੇ ਤਸੱਲੀ ਪ੍ਰਗਟ ਕੀਤੀ ਗਈ | ਲੈਕ. ਨਰੇਸ਼ ਗੜ੍ਹਸ਼ੰਕਰ, ਸੁਖਵਿੰਦਰ ਲੰਗੇਰੀ, ਸਤਨਾਮ ਖਟਕੜ ਨੇ ਪੇਸ਼ ਕੀਤੀਆਂ ਰਿਪੋਰਟਾਂ 'ਤੇ ਬਹਿਸ ਵਿੱਚ ਹਿੱਸਾ ਲਿਆ | ਇੰਡੀਅਨ ਰੈਸ਼ਨਲਿਸਟ ਸੁਸਾਇਟੀ ਯੂ.ਕੇ ਦੇ ਆਗੂ ਮੱਖਣ ਸਿੰਘ ਮੰਡੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਹਨਾਂ ਨੇ ਸੁਸਾਇਟੀ ਦੇ ਕੰਮ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਸੁਝਾਅ ਦਿੱਤੇ | ਇਸ ਮੌਕੇ ਸੁਖਵਿੰਦਰ ਲੰਗੇਰੀ ਨੇ ਕਿਤਾਬਾਂ ਦਾ ਸਟਾਲ ਲਗਾਇਆ | ਇਸ ਮੌਕੇ ਸੰਜੀਵ ਕੁਮਾਰ, ਬਲਜਿੰਦਰ ਤਾਜੋਵਾਲ, ਜਸਵੀਰ ਬੇਗਮਪੁਰੀ ਅਤੇ ਕੁਲਵਿੰਦਰ ਖਟਕੜ ਹਾਜ਼ਰ ਸਨ |