ਬਹਿਰਾਮ, 3 ਦਸੰਬਰ (ਨਛੱਤਰ ਸਿੰਘ ਬਹਿਰਾਮ)-ਸਾਬਰ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ 15 ਦਸੰਬਰ ਤੋਂ 17 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ | ਸੇਵਾਦਰ ਰਵਿੰਦਰ ਸਿੰਘ ਘੋਲੀ ਅਟਵਾਲ ਅਤੇ ਸੇਵਾਦਾਰ ਜਗਮੋਹਣ ਸਿੰਘ ਅਟਵਾਲ ਪੁੱਤਰ ਸੱਚਖੰਡ ਵਾਸੀ ਬਾਬਾ ਗੁਰਦਿਆਲ ਸਿੰਘ ਅਟਵਾਲ ਰਿਟਾ. ਡੀ.ਐਸ.ਪੀ ਵਿਜੀਲੈਂਸ ਨੇ ਦੱਸਿਆ ਕਿ 15 ਦਸੰਬਰ ਦਿਨ ਸੋਮਵਾਰ ਨੂੰ ਝੰਡੇ ਦੀ ਰਸਮ ਉਪਰੰਤ ਚਿਰਾਗ ਰੌਸ਼ਨ ਕੀਤੇ ਜਾਣਗੇ ਅਤੇ ਨਾਮਵਰ ਕਵਾਲ ਪਾਰਟੀਆਂ ਹਾਜਰੀਆਂ ਲਗਾਉਣਗੀਆਂ | ਸੋਮਵਾਰ 16 ਦਸੰਬਰ ਦਿਨ ਮੰਗਲਵਾਰ ਰਾਤ ਕਵਾਲੀਆਂ ਦੀ ਮਹਿਫਲ ਲੱਗੇਗੀ ਅਤੇ ਮੇਲੇ ਦੇ ਆਖਰੀ ਦਿਨ 17 ਦਸੰਬਰ ਦਿਨ ਬੁੱਧਵਾਰ ਨੂੰ ਚਾਦਰ ਦੀ ਰਸਮ ਮੌਕੇ ਕਰਾਮਤ ਫਕੀਰ ਕਵਾਲ ਪਾਰਟੀ ਦੀ ਹਾਜਰੀ ਹੋਵੇਗੀ |