28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਗੁੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣ ਬਲਬੀਰ ਸਿੰਘ ਯੂ. ਐਸ. ਏ. ਦਾ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 03-12-2025
ਉਸਮਾਨਪੁਰ, 2 ਦਸੰਬਰ (ਸੰਦੀਪ ਮਝੂਰ) - ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਉਸਮਾਨਪੁਰ ਵਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਵਿੱਚ ਉੱਘੇ ਕਾਰੋਬਾਰੀ ਅਤੇ ਦਾਨੀ ਸੱਜਣ ਬਲਬੀਰ ਸਿੰਘ ਉਸਮਾਨਪੁਰ ਯੂ.ਐਸ.ਏ (ਸਿਆਟਲ) ਅਤੇ ਉਨ੍ਹਾਂ ਦੀ ਧਰਮਪਤਨੀ ਮੈਰੀ ਕੌਰ ਦਾ ਗੁਰਦੁਆਰਾ ਸਾਹਿਬ ਨੂੰ 50 ਹਜ਼ਾਰ ਰੁਪਏ ਭੇਟ ਕਰਨ ਸਬੰਧੀ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਪ੍ਰਬੰਧਕਾਂ ਨੇ ਇਸ ਨੇਕ ਕਾਰਜ ਲਈ ਦਾਨੀ ਸੱਜਣ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਦਾਨੀ ਸੱਜਣ ਬਲਬੀਰ ਸਿੰਘ ਯੂ. ਐਸ. ਏ ਵਲੋਂ ਪ੍ਰਬੰਧਕ ਕਮੇਟੀ ਨੂੰ ਭਵਿੱਖ ਵਿੱਚ ਵੀ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਹਰਜਾਪ ਸਿੰਘ ਯੂ. ਐਸ. ਏ, ਗੁਰਜੀਤ ਕੌਰ ਯੂ. ਐਸ. ਏ, ਮੇਜਰ ਸਿੰਘ ਭਗਰਾਂ ਦਾ ਵੀ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਕਮਲੇਸ਼ ਰਾਣੀ, ਮਨਜੀਤ ਸਿੰਘ, ਹਰਜਾਪ ਸਿੰਘ ਯੂ. ਐਸ. ਏ, ਗੁਰਜੀਤ ਕੌਰ ਯੂ. ਐਸ. ਏ, ਮੇਜਰ ਸਿੰਘ ਭਗਰਾਂ, ਮਦਨ ਲਾਲ ਪੰਚ, ਠਾਕੁਰ ਦਾਸ ਮਾਹੀ, ਜਰਨੈਲ ਸਿੰਘ, ਕੇਵਲ ਕਿ੍ਸ਼ਨ, ਬਲਬੀਰ ਚੰਦ, ਗਰੀਬ ਦਾਸ, ਮਾ: ਲਖਵੀਰ ਸਿੰਘ ਆਦਿ ਵੀ ਹਾਜਰ ਸਨ |

ਪਿਛਲੀ ਖ਼ਬਰ ਯੂਰੀਆ ਤੇ ਡੀ. ਏ. ਪੀ. ਖਾਦ ਦੀ ਕਿੱਲਤ ਕਾਰਨ ਕਿਸਾਨ ਢਾਡੇ ਪ੍ਰੇਸ਼ਾਨ -ਸੁਰਜੀਤ ਸਿੰਘ ਦੋਭਾਲੀ <br/> ਅਗਲੀ ਖ਼ਬਰ ਨਰਸਿੰਗ ਕਾਲਜ ਢਾਹਾਂ ਕਲੇਰਾਂ ਦੀ ਵਿਦਿਆਰਥਣ ਹਰਨੂਰ ਕੌਰ ਨੇ ਬੀ.ਐਸ.ਸੀ. ਨਰਸਿੰਗ (ਤੀਜਾ.ਸਮੈਸਟਰ) 'ਚੋਂ ਪਹਿਲਾ ਸਥਾਨ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।