ਬੰਗਾ, 7 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਸਿੰਘ ਸਭਾ ਲਹਿੰਦੀ ਪੱਤੀ ਲਧਾਣਾ ਉੱਚਾ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੂਰਬ ਮੌਕੇ ਸ਼ਾਮ ਤੋਂ ਲੈ ਕੇ ਰਾਤ ਤੱਕ ਰਾਤਰੀ ਦੀਵਾਨ ਨੂੰ ਸਜਾਏ ਗਏ | ਸ਼ਾਮ ਸਮੇਂ ਬੀਬੀਆਂ ਦੇ ਜਥੇ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕੀਤੇ ਉਪਰੰਤ ਰਹਿਰਾਸ ਤੋਂ ਬਾਅਦ ਗੁਰਮਤਿ ਸਮਾਗਮ ਸਮੇਂ ਦੀਵਾਨ ਸਜਾਏ | ਕੀਰਤਨੀਏ ਭਾਈ ਜੀਤ ਸਿੰਘ, ਕਰਨਵੀਰ ਸਿੰਘ, ਤਰਸੇਮ ਸਿੰਘ ਦੇ ਜੱਥੇ ਨੇ ਰਸ-ਭਿੰਨੇ ਕੀਰਤਨ ਦੁਆਰਾ ਸਮਾ ਬੰਨਿ੍ਹਆ | ਉੱਘੇ ਰਾਗੀ ਭਾਈ ਗੁਰਵਿੰਦਰ ਸਿੰਘ ਕੋਮਲ ਹਜ਼ੂਰੀ ਕੀਰਤਨੀਏ ਗੁਰਦੁਆਰਾ ਦਸ਼ਮੇਸ਼ ਦਰਬਾਰ ਲਧਾਣਾ ਉੱਚਾ ਦੇ ਜਥੇ ਨੇ ਸੁਰੀਲੇ ਗੁਰਬਾਣੀ ਕੀਰਤਨ ਦੁਆਰਾ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ | ਅੰਤ 'ਚ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਪਲਵਿੰਦਰ ਸਿੰਘ ਗੁਰਦੁਆਰਾ ਸ੍ਰੀ ਚਰਨ ਕੰਵਲ ਜੀਂਦੋਵਾਲ ਬੰਗਾ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਗੁਰਬਾਣੀ ਦੇ ਰਚੇ ਸ਼ਬਦਾਂ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਸਰਸ਼ਾਰ ਕੀਤਾ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਸੂਬੇਦਾਰ ਸਵਰਨ ਸਿੰਘ, ਗਿਆਨੀ ਪਰਮਜੀਤ ਸਿੰਘ, ਸੂਬੇਦਾਰ ਗਿਆਨੀ ਤਰਸੇਮ ਸਿੰਘ, ਗਿਆਨੀ ਬਲਵੀਰ ਸਿੰਘ ਸਾਬਕਾ ਪੰਚ, ਇੱਕਬਾਲ ਸਿੰਘ ਪਾਲਾ, ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਬਲਵੰਤ ਸਿੰਘ, ਅਵਤਾਰ ਸਿੰਘ, ਅਜੀਤ ਕੌਰ, ਅਮਰੀਕ ਸਿੰਘ ਵਾਰੀਆ ਪੰਚ, ਨਵਜੀਵਨ ਸਿੰਘ ਜੀਵਨ, ਹਰਵਿੰਦਰ ਸਿੰਘ ਬਿੰਦਾ, ਲਖਵੀਰ ਸਿੰਘ ਕਾਕਾ, ਅਮਰਜੀਤ ਸਿੰਘ ਯੂ. ਐਸ. ਏ, ਬਲਵਿੰਦਰ ਸਿੰਘ ਬੰਗਾ ਸੁਸਾਇਟੀ, ਭੁਪਿੰਦਰ ਸਿੰਘ ਤਕੀਏ ਵਾਲੇ, ਕੇਵਲ ਸਿੰਘ ਵਾਰੀਆ, ਡਾਕਟਰ ਜਸਵੰਤ ਸਿੰਘ, ਪਰਮਿੰਦਰ ਸਿੰਘ, ਉਂਕਾਰ ਸਿੰਘ ਕਾਰੀ, ਅਜੀਤ ਸਿੰਘ ਜੀਤਾ, ਸੋਹਣ ਸਿੰਘ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ |