28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਲੋਂ ਜੈਪੁਰ ਦਾ ਇਤਿਹਾਸਿਕ ਟੂਰ ਲਗਾਇਆ

ਅਜੀਤ ਡੈਸਕ 08-11-2025
ਸੜੋਆ, 7 ਨਵੰਬਰ (ਹਰਮੇਲ ਸਹੂੰਗੜਾ) - ਇਲਾਕੇ ਦੇ ਨਾਮਵਰ ਸਕੂਲ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਵੱਲੋਂ ਚੇਅਰਮੈਨ ਸੰਜੇ ਮਲਹੋਤਰਾ ਅਤੇ ਪਿ੍ੰਸੀਪਲ ਮੈਡਮ ਗੀਤਿਕਾ ਚੰਦੇਲ ਦੀ ਰਹੁਨਮਾਈ ਹੇਠ ਜਮਾਤ ਅੱਠਵੀਂ ਤੋਂ ਬਾਰਵੀਂ ਤੱਕ ਦਾ ਪੰਜ ਦਿਨਾਂ ਦਾ ਇਤਿਹਾਸਕ ਟੂਰ ਜੈਪੁਰ (ਰਾਜਸਥਾਨ) ਦਾ ਲਗਾਇਆ ਗਿਆ | ਜਿਸ ਵਿੱਚ ਪਹਿਲਾਂ ਬੱਚਿਆਂ ਨੂੰ ਸਾਲਾਸਰ ਬਾਲਾਜੀ ਮੰਦਰ ਅਤੇ ਖਾਟੂ ਸ਼ਾਮ ਮੰਦਰ ਦੇ ਦਰਸ਼ਨ ਕਰਵਾਏ ਅਤੇ ਬਾਅਦ ਵਿੱਚ ਇਤਿਹਾਸ ਨਾਲ ਸਬੰਧਤ ਜਗ੍ਹਾ ਜਿਵੇਂ - ਹਵਾ ਮਹੱਲ, ਜੈਗੜ ਕਿਲ੍ਹਾ, ਜਲ ਮਹੱਲ, ਸ਼ੀਸ਼ ਮਹੱਲ, ਅਲਬਰਟ ਹਾਲ, ਮਿਊਜ਼ੀਅਮ ਨਾਹਰਗੜ੍ਹ ਕਿਲ੍ਹਾ ਵਿਖੇ ਗਏ ਅਤੇ ਪੁਰਾਣੇ ਇਤਿਹਾਸ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ | ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਪਕ ਪਵਨ ਕੁਮਾਰ, ਰਮਨ ਕੁਮਾਰ, ਸੁਖਪਾਲ, ਧਰਮਿੰਦਰ ਸਿੰਘ, ਲਵਪ੍ਰੀਤ ਸਿੰਘ, ਮੈਡਮ ਜਸਵਿੰਦਰ ਕੌਰ, ਸੰਦੀਪ ਕੌਰ, ਡਿੰਪਲ, ਕੋਮਲ, ਮਨੀਸ਼ਾ ਅਤੇ ਮੈਡਮ ਪੂਜਾ ਮੌਜੂਦ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਹਿਰਾਮ ਨੇ ਕੀਤ... ਅਗਲੀ ਖ਼ਬਰ 10 ਤੋਂ 12 ਨਵੰਬਰ ਤੱਕ ਉਪਲਬਧ ਹੋਣਗੀਆਂ ਪਾਸਪੋਰਟ ਸੇਵਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।