28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ 'ਚ ਕੁਲਜੀਤ ਸਰਹਾਲ ਨੇ ਕੀਤੀ ਸ਼ਿਰਕਤ <br/>

ਅਜੀਤ ਡੈਸਕ 08-11-2025
ਨਵਾਂਸ਼ਹਿਰ/ਬੰਗਾ, 7 ਨਵੰਬਰ (ਜਸਬੀਰ ਸਿੰਘ ਨੂਰਪੁਰ, ਕੁਲਦੀਪ ਸਿੰਘ ਪਾਬਲਾ) - ਤਰਨ ਤਾਰਨ ਜ਼ਿਮਨੀ ਚੋਣ ਪ੍ਰਚਾਰ ਨੂੰ ਹੋਰ ਤੀਬਰ ਬਣਾਉਂਦਿਆਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਹਲਕਾ ਇੰਚਾਰਜ ਕੁਲਜੀਤ ਸਰਹਾਲ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ 'ਚ ਸ਼ਿਰਕਤ ਕੀਤੀ | ਰੋਡ ਸ਼ੋਅ ਦੌਰਾਨ ਲੋਕਾਂ ਨੇ ਫੁੱਲ ਮਾਲਾਵਾਂ ਨਾਲ ਸਵਾਗਤ ਕਰਦਿਆਂ ਆਪ ਦੇ ਹੱਕ ਵਿੱਚ ਨਾਅਰੇ ਲਗਾਏ ਅਤੇ ਭਰਪੂਰ ਸਮਰਥਨ ਦਿਖਾਇਆ | ਕੁਲਜੀਤ ਸਰਹਾਲ ਨੇ ਕਿਹਾ ਕਿ ਰੋਡ ਸ਼ੋਅ ਤਰਨਤਾਰਨ ਸ਼ਹਿਰ ਦੇ ਮੁੱਖ ਮਾਰਗਾਂ ਰਾਹੀਂ ਲੰਘਿਆ ਅਤੇ ਹਰ ਮੋੜ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਤਸ਼ਾਹ ਨਾਲ ਜੁੜਦੇ ਨਜ਼ਰ ਆਏ | ਇਸ ਮੌਕੇ ਕੁਲਜੀਤ ਸਰਹਾਲ ਨੇ ਲੋਕਾਂ ਨਾਲ ਰੂ-ਬ-ਰੂ ਹੁੰਦਿਆਂ ਕਿਹਾ ਇਹ ਚੋਣ ਸਿਰਫ਼ ਕਿਸੇ ਇੱਕ ਉਮੀਦਵਾਰ ਦੀ ਨਹੀਂ, ਸਗੋਂ ਤਰਨਤਾਰਨ ਤੇ ਪੂਰੇ ਪੰਜਾਬ ਦੇ ਭਵਿੱਖ ਦੀ ਚੋਣ ਹੈ | ਆਮ ਆਦਮੀ ਪਾਰਟੀ ਨੇ ਹਮੇਸ਼ਾ ਇਮਾਨਦਾਰੀ, ਵਿਕਾਸ ਅਤੇ ਲੋਕਾਂ ਦੀ ਭਲਾਈ ਨੂੰ ਆਪਣਾ ਮੰਤਵ ਬਣਾਇਆ ਹੈ | ਅਸੀਂ ਹਰ ਵਰਗ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉੱਥੇ ਤਕ ਪਹੁੰਚਾਵਾਂਗੇ ਜਿੱਥੇ ਉਸਦਾ ਹੱਕ ਬਣਦਾ ਹੈ | ਰੋਡ ਸ਼ੋਅ ਵਿੱਚ ਨੌਜਵਾਨਾਂ, ਪਾਰਟੀ ਵਰਕਰਾਂ ਅਤੇ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ, ਜਿਸ ਨਾਲ ਤਰਨਤਾਰਨ ਵਿੱਚ ਚੋਣ ਪ੍ਰਚਾਰ ਨੂੰ ਨਵੀਂ ਰਫ਼ਤਾਰ ਮਿਲੀ |

ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜੀਏਟ ਸਕੂਲ 'ਚ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਸਾਈਕੋਮੈਟਰਿਕ ਟੈੱਸਟ ਕਰਵਾਉਣ ਲਈ ਰਜਿਸਟਰਡ ਏਜੰਸੀਆਂ ਆਪਣੀ ਪ੍ਰਪੋਜਲ ਡੀ.ਈ.ਓ. ਦਫਤਰ ਦੇਣ-ਡੀ.ਈ.ਓ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।