20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਜਸਵੀਰ ਸਿੰਘ ਉਲੰਪੀਅਨ ਨੇ ਕੀਤਾ ਸਪੋਰਟਸ ਕਲੱਬ ਕਰਨਾਣਾ ਦਾ ਦੌਰਾ

ਅਜੀਤ ਡੈਸਕ 07-11-2025
ਬੰਗਾ, 6 ਨਵੰਬਰ (ਧਰਮਵੀਰ ਪਾਲ) - ਕੈਨੇਡਾ ਵੇਟਲਿਫਟਿੰਗ ਫੈਰਡਰੇਸ਼ਨ ਵਲੋਂ ਸੰਨ 2008 'ਚ ਬੀਜਿੰਗ ਓਲੰਪਿਕ ਦੀ ਅਗਵਾਈ ਕਰਨ ਵਾਲੇ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵੇਟਲਿਫਟਰ ਜਸਵੀਰ ਸਿੰਘ ਓਲੰਪੀਅਨ ਵਲੋਂ ਆਪਣੇ ਜੱਦੀ ਪਿੰਡ ਦੇ ਵੇਟਲਿਫਟਿੰਗ ਕਲੱਬ ਸਾਬਕਾ ਐਮ.ਪੀ ਹਰਭਜਨ ਲਾਖਾ ਸਪੋਰਟਸ ਕਲੱਬ ਕਰਨਾਣਾ ਦਾ ਦੌਰਾ ਪੰਜਾਬ ਪੁਲਿਸ ਦੇ ਥਾਣੇਦਾਰ ਵੇਟਲਿਫਟਰ ਕੋਚ ਮਨਜੀਤ ਕੁਮਾਰ ਦੀ ਅਗਵਾਈ 'ਚ ਕੀਤਾ ਗਿਆ | ਇਸ ਮੌਕੇ 'ਤੇ ਏਸ਼ੀਆ ਪਾਵਰ ਲਿਫਟਿੰਗ ਚੈਂਪੀਅਨ ਕੋਚ ਕੁਲਦੀਪ ਸਿੰਘ ਰਾਣਾ ਵਲੋਂ ਅਤੇ 2023 ਵਿੱਚ ਹੋਈਆਂ ਕਾਮਨਵੈਲਥ ਖੇਡਾਂ 'ਚ ਇੰਡੀਅਨ ਰੇਲਵੇ ਦੀ ਅਗਵਾਈ ਕਰਨ ਵਾਲੇ ਅਤੇ ਸਿਲਵਰ ਮੈਡਲਿਸਟ ਰਹੇ ਪਿੰਡ ਗੁਣਾਚੌਰ ਦੇ ਵੇਟਲਿਫ਼ਟਰ ਅਮਰਜੀਤ ਗੁਰੂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਜਸਵੀਰ ਸਿੰਘ ਨੇ ਕਲੱਬ ਦੇ ਅਹੁਦੇਦਾਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਕਲੱਬ ਦੇ ਖਿਡਾਰੀਆਂ ਨਾਲ ਆਪਣੇ ਮਹਾਨ ਅਨੁਭਵ ਦੀ ਸਾਂਝ ਪਾਈ ਕਿ ਕਿਸ ਤਰ੍ਹਾਂ ਆਪਣੇ ਪਿੰਡ 'ਚੋਂ ਉੱਠ ਕੇ ਕਿਵੇਂ ਉਨ੍ਹਾਂ ਨੇ ਵੱਡੇ-ਵੱਡੇ ਮੁਕਾਮ ਹਾਸਲ ਕੀਤੇ | ਇਸ ਗੱਲਬਾਤ ਦੌਰਾਨ ਉਨ੍ਹਾਂ ਨੇ ਕਲੱਬ ਦੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਦੁਆ ਕੀਤੀ | ਉਨ੍ਹਾਂ ਨੇ ਭਵਿੱਖ ਵਿੱਚ ਕਲੱਬ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਦਾ ਵਚਨ ਦਿੱਤਾ | ਇਸ ਮੌਕੇ ਭਲਵਾਨ ਜਸਵੰਤ ਸਿੰਘ ਰਾਜੂ, ਭਲਵਾਨ ਪਰਮਜੀਤ ਸਿੰਘ ਰਾਏਪੁਰ ਡੱਬਾ, ਸਮਾਜ ਸੇਵੀ ਜਗਦੀਪ ਸਿੰਘ ਹੀਰ ਤੋਂ ਇਲਾਵਾ ਵੇਟਲਿਫ਼ਟਰ ਗੁਰਲੀਨ ਕੌਰ ਰਾਏ, ਅਰਪਿਤਾ ਰਾਏ, ਰਾਜਵਿੰਦਰ ਕੌਰ, ਪੂਜਾ ਸੁਮਨ, ਹਰਜੀਵਨ ਕੌਰ ਹੀਰ, ਸੀਰਤ ਕੌਰ, ਖੁਸ਼ਕਰਨ ਸਿੰਘ ਅਤੇ ਯੁਵਰਾਜ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 9 ਨੂੰ <br/> ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਸੰਬੰਧੀ ਸਮਾਗਮ ਗੁਰੂ ਨਾਨਕ ਮਿਸ਼ਨ ਕੁੱਕੜ ਮਜ਼ਾਰਾ ਵਿਖੇ 9 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।