28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗੁਰਦੁਆਰਾ ਨਾਨਕਸਰ ਹਕੀਮਪੁਰ ਵਿਖੇ ਸ਼ਰਧਾ ਸਹਿਤ ਮਨਾਇਆ ਗੁਰੂ ਨਾਨਕ ਆਗਮਨ ਪੁਰਬ <br/>

ਅਜੀਤ ਡੈਸਕ 06-11-2025
ਮੁਕੰਦਪੁਰ, 5 ਨਵੰਬਰ (ਅਮਰੀਕ ਸਿੰਘ ਢੀਂਡਸਾ)-ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਨਾਨਕਸਰ ਸਾਹਿਬ ਹਕੀਮਪੁਰ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਆਗਮਨ ਪੁਰਬ ਮਿਸਲ ਸ਼ਹੀਦਾਂ ਤਰਨਾ ਦਲ ਮੁਖੀ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਅਗਵਾਈ ਵਿੱਚ ਭਾਈ ਸਾਹਿਬ ਜਬਰਜੰਗ ਸਿੰਘ ਮੁੱਖ ਸੇਵਾਦਾਰ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ 'ਤੇ ਸਤਿਕਾਰ ਸਹਿਤ ਮਨਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਜਾਪ ਦੇ ਭੋਗ ਉਪਰੰਤ ਦਰਬਾਰ ਵਿੱਚ ਧਾਰਮਿਕ ਦੀਵਾਨ ਸਜਾਏ ਗਏ | ਜਿਸ ਦੌਰਾਨ ਗਿਆਨੀ ਸੁਖਦੇਵ ਸਿੰਘ ਦਲੇਰ ਕਥਾਵਾਚਕ ਵੱਲੋਂ ਸੰਗਤਾਂ ਨਾਲ ਗੁਰੂ ਸਾਹਿਬ ਵੱਲੋਂ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਸਿਧਾਂਤ ਨੂੰ ਵਿਸਥਾਰ ਪੂਰਵਕ ਪ੍ਰਚਾਰਿਆ ਗਿਆ | ਇਸ ਤੋਂ ਬਾਅਦ ਕੀਰਤਨੀ ਜਥਾ ਗੁਰਮਤਿ ਸੰਗੀਤ ਵਿਦਿਆਲਿਆ ਨਾਨਕਸਰ ਦੇ ਬੱਚਿਆਂ ਵੱਲੋਂ ਧਨ ਨਾਨਕ ਤੇਰੀ ਵੱਡੀ ਕਮਾਈ, ਕਲ ਤਾਰਨ ਗੁਰੂ ਨਾਨਕ ਆਇਆ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਆਦਿ ਸ਼ਬਦਾਂ ਨਾਲ ਗੁਰੂ ਸਾਹਿਬ ਦੇ ਬਚਨਾਂ ਨਾਲ ਸੰਗਤ ਨੂੰ ਜੋੜਨ ਦਾ ਉਪਰਾਲਾ ਕੀਤਾ, ਅਖੀਰ ਵਿੱਚ ਗਿਆਨੀ ਬਲਵੀਰ ਸਿੰਘ ਭੁੱਲਰਾਈ ਦੇ ਢਾਡੀ ਜਥੇ ਵਲੋਂ ਭਾਈ ਲਾਲੋ ਦੇ ਕੋਦਰੇ ਦੀ ਰੋਟੀ ਨੂੰ ਹੱਕ ਸੱਚ ਦੀ ਕਮਾਈ ਅਤੇ ਮਲਕ ਭਾਗੋ ਦੇ ਮਾਹਲ ਪੂੜਿਆਂ ਨੂੰ ਮਿਹਨਤ ਕਸ਼ ਅਤੇ ਗਰੀਬ ਲੋਕਾਂ ਦੇ ਨਿਚੋੜੇ ਖੂਨ ਸਮਾਨ ਦਰਸਾਉਣ ਦਾ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਲੰਬਾ ਸਮਾਂ ਬਾਬੇ ਨਾਨਕ ਦੇ ਸੰਦੇਸ਼ਾਂ ਨਾਲ ਜੋੜਿਆ | ਗੁਰਮੁਖ ਤੇ ਸੇਵਾਦਾਰ ਪਰਿਵਾਰਾਂ ਨੂੰ ਗੁਰੂ ਘਰ ਵਿਖੇ ਸਿਰੋਪਾਓ ਦੇ ਕੇ ਨਿਵਾਜਿਆ ਗਿਆ ਅਤੇ ਆਈਆਂ ਸੰਗਤਾਂ ਲਈ ਕੜਾਹ ਪ੍ਰਸ਼ਾਦ ਤੋਂ ਇਲਾਵਾ ਗੁਰੂ ਕਾ ਲੰਗਰ ਅਤੁੱਟ ਵਰਤਿਆ |

ਪਿਛਲੀ ਖ਼ਬਰ ਝਿੰਗੜਾਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਕੇ. ਸੀ. ਕਾਲਜ ਵਿਖੇ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।