ਨਵਾਂਸ਼ਹਿਰ, 5 ਨਵੰਬਰ (ਜਸਬੀਰ ਸਿੰਘ ਨੂਰਪੁਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਪਿੰਡ ਨੂਰਪੁਰ ਦੇ ਗੁਰਦੁਆਰਾ ਭਾਈ ਲਾਂਧੜੀਆ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ | ਜਿਸ ਦੌਰਾਨ ਬਾਬਾ ਜੀਤ ਰਾਮ ਮਹਿਲ-ਗਹਿਲਾਂ ਵਾਲਿਆਂ ਦੇ ਜਥੇ ਨੇ ਅਤੇ ਗਿਆਨੀ ਪਿ੍ਤਪਾਲ ਸਿੰਘ ਔਜਲਾ ਦੇ ਜੱਥੇ ਨੇ ਮਨੋਹਰ ਕੀਰਤਨ ਕੀਤਾ | ਉਹਨਾਂ ਆਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੌਰਾਨ ਲੋਕਾਂ 'ਚ ਸਮਾਜਿਕ ਚੇਤਨਾ ਪੈਦਾ ਕੀਤੀ | ਲੋਕਾਂ ਨੂੰ ਜਾਤਪਾਤ ਦੇ ਕੋਹੜ ਚੋਂ ਕੱਢਣ ਦੀ ਕੋਸ਼ਸ਼ਿ ਕੀਤੀ | ਉਹਨਾਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਰ ਥਾਂ ਲੋਕਾਂ ਨੂੰ ਜਾਤਪਾਤ ਧਰਮਾਂ ਦੇ ਵਖਰੇਵੇ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਅਤੇ ਉਹਨਾਂ ਲੋਕਾਂ ਨੂੰ ਕਿਰਤ ਅਤੇ ਬੰਦਗੀ ਨਾਲ ਜੋੜਿਆਂ | ਇਸ ਮੌਕੇ 'ਤੇ ਪ੍ਰਧਾਨ ਪ੍ਰੀਤਮ ਸਿੰਘ, ਅਮਰਜੀਤ ਸਿੰਘ, ਮੋਹਣ ਸਿੰਘ, ਕੁਲਵਿੰਦਰ ਸਿੰਘ, ਗੁਰਨਾਮ ਸਿੰਘ, ਜੋਗਾ ਸਿੰਘ, ਕਰਨੈਲ ਸਿੰਘ, ਨਿਰਮਲ ਸਿੰਘ, ਵਰਿੰਦਰ ਮਾਨ, ਬਰਿੰਦਰ ਪਾਲ ਸਿੰਘ ਕਲੇਰ, ਲਖਵੀਰ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ |
ਪਿੰਡ ਨੂਰਪੁਰ ਪ੍ਰਕਾਸ਼ ਪੁਰਬ 'ਤੇ ਕਰਵਾਇਆ ਸਮਾਗਮ <br/>
ਅਜੀਤ ਡੈਸਕ
06-11-2025