28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਪਿੰਡ ਸਹੂੰਗੜਾ 'ਚ ਨਗਰ ਕੀਰਤਨ ਸਜਾਏ

ਅਜੀਤ ਡੈਸਕ 06-11-2025
ਸੜੋਆ, 5 ਨਵੰਬਰ (ਹਰਮੇਲ ਸਹੂੰਗੜਾ)-ਸ਼੍ਰੀ ਗੁਰੂ ਨਾਨਕ ਦੇਵ ਦੇ 556ਵੇਂ ਪ੍ਰਕਾਸ਼ ਪੁਰਬ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ | ਇਸੇ ਤਰ੍ਹਾਂ ਪਿੰਡ ਸਹੂੰਗੜਾ ਵਿਖੇ ਗੁਰਦੁਆਰਾ ਸਿੰਘ ਸਭਾ ਵਲੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਏ ਗਏ | ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਤੋਂ ਹੁੰਦਿਆਂ ਹੋਇਆ ਵੱਖ-ਵੱਖ ਪੜਾਵਾਂ 'ਤੇ ਪੰਜ ਪਿਆਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਗਿਆ ਅਤੇ ਸੰਗਤਾਂ ਵੱਲੋਂ ਫਲ-ਫਰੂਟ ਚਾਹ-ਪਕੌੜਿਆਂ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਢਾਡੀ ਜਥਾ ਹਰਦੀਪ ਸਿੰਘ ਸਾਧੜਾ ਵਾਲਿਆਂ ਨੇ ਗੁਰੂ ਸਾਹਿਬ ਜੀ ਦੇ ਜਸ ਗਾਇਨ ਕਰਕੇ ਜੁੜੀਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰੇ ਦੇ ਪ੍ਰਧਾਨ ਜਥੇਦਾਰ ਪਿਆਰਾ ਸਿੰਘ, ਮੋਹਨ ਸਿੰਘ, ਗਿਆਨੀ ਗੁਰਬਚਨ ਸਿੰਘ, ਜੁਝਾਰ ਸਿੰਘ ਪਾਠੀ, ਬਲਵੀਰ ਸਿੰਘ ਪਾਠੀ, ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਕੁਲਵਿੰਦਰ ਸਿੰਘ ਪਾਠੀ, ਅਵਤਾਰ ਸਿੰਘ ਪਾਠੀ, ਸਤਨਾਮ ਸਿੰਘ ਪਾਠੀ, ਸੁਰਿੰਦਰ ਸਿੰਘ ਸਿੰਦੀ, ਸਰਪੰਚ ਹਰਭਜਨ ਸਿੰਘ ਸਹੂੰਗੜਾ, ਰਸ਼ਪਾਲ ਸਿੰਘ ਪੰਚ, ਮਾਸਟਰ ਸੁਰਿੰਦਰ ਸਿੰਘ, ਸੰਤੋਖ ਸਿੰਘ ਖੇਲਾ, ਦਰਸ਼ਨ ਸਿੰਘ ਫੌਜੀ, ਬਿੱਕਰ ਸਿੰਘ, ਅਮਰੀਕ ਸਿੰਘ, ਸਤਨਾਮ ਸਿੰਘ ਲੰਬੜਦਾਰ, ਸਤਨਾਮ ਸਿੰਘ ਸੱਤੂ, ਠੇਕੇਦਾਰ ਦਿਲਬਾਗ ਸਿੰਘ, ਹਰਨੇਕ ਸਿੰਘ ਖੇਲਾ, ਜਗਤਾਰ ਸਿੰਘ ਸਿੱਧੂ, ਕੁਲਵਿੰਦਰ ਸਿੰਘ, ਬਗੀਚਾ ਸਿੰਘ ਪੇਟਰ, ਮੁਖਤਿਆਰ ਸਿੰਘ ਸੋਹਲ ਅਤੇ ਸਮੂਹ ਸੇਵਾਦਾਰ ਬੀਬੀਆਂ ਤੇ ਬੱਚੇ ਨਗਰ ਕੀਰਤਨ ਵਿੱਚ ਸ਼ਾਮਿਲ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਧਾਰਮਿਕ ਸਮਾਗਮ ਕਰਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।