ਨਵਾਂਸ਼ਹਿਰ, 5 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ 19ਵਾਂ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੇ ਗੁਰੂ ਰਵਿਦਾਸ ਨਗਰ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਪਹੁੰਚਿਆ ਤਾਂ ਪ੍ਰਬੰਧਕ ਕਮੇਟੀ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ | ਉਪਰੰਤ ਸੰਗਤਾਂ ਨੂੰ ਲੰਗਰ ਅਤੁੱਟ ਵਰਤਾਇਆ ਗਿਆ | ਸਭ ਤੋਂ ਪਹਿਲਾਂ ਨਗਰ ਕੀਰਤਨ 'ਚ ਸ਼ਾਮਲ ਹੋਏ ਹੈੱਡ ਗ੍ਰੰਥੀ ਸੇਵਾ ਦਾਸ, ਲਾਲ ਚੰਦ, ਨਿੱਕੂ ਰਾਮ, ਰਾਮ ਲੁਭਾਇਆ ਲੱਧੜ, ਕਾਮਰੇਡ ਬਲਦੇਵ ਸਿੰਘ ਲੱਧੜ ਨੇ ਮੱਥਾ ਟੇਕਿਆ | ਉਪਰੰਤ ਨਗਰ ਕੀਰਤਨ 'ਚ ਸ਼ਾਮਲ ਹੋਏ ਮੈਂਬਰਾਂ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਮੈਨੇਜਰ ਗੁਰਦੇਵ ਸਿੰਘ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸੇਵਾ ਦਾਸ, ਲਾਲ ਚੰਦ, ਬਲਦੇਵ ਸਿੰਘ ਲੱਧੜ, ਨਿੱਕੂ ਰਾਮ, ਸੰਦੀਪ ਸਹਿਜਲ, ਵਿੰਦਰਾ ਸਾਂਈ, ਹਰਬੰਸ ਲਾਲ, ਰਾਮ ਲੁਭਾਇਆ, ਯੋਗਰਾਜ, ਤੀਰਥ ਸਿੰਘ, ਧਰਮਪਾਲ ਬਾਲੀ, ਨਰੇਸ਼ ਕੁਮਾਰ, ਸੰਜੀਵ ਕੁਮਾਰ, ਸਤੀਸ਼ ਕੁਮਾਰ, ਰਮਨਦੀਪ, ਪ੍ਰੇਮ ਲਾਲ ਲੱਧੜ, ਗੁਰਜੀਤ ਸਿੰਘ, ਰਵਿੰਦਰ ਸਿੰਘ, ਪਰਵਿੰਦਰ ਸਿੰਘ, ਵਿੰਦਰ ਸਿੰਘ ਆਦਿ ਹਾਜ਼ਰ ਸਨ |