30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਝਿੰਗੜਾਂ ਵਿਖੇ ਕਰਵਾਇਆ ਵਿਸ਼ਾਲ ਜਾਗਰਣ <br/>

ਝਿੰਗੜਾਂ ਵਿਖੇ ਮਾਂ ਭਗਵਤੀ ਜਾਗਰਣ ਮੌਕੇ ਮਹੰਤ ਰਾਜ ਕੁਮਾਰ ਨਵਾਂਸ਼ਹਿਰ ਦੀ ਭਜਨ ਮੰਡਲੀ ਮਾਂ ਦੀਆਂ ਭੇਟਾਂ ਗਾਉਂਦੀ ਹੋਈ ਅਤੇ ਜੋਤੀ ਜਗਾਉਣ ਦੀ ਰਸਮ ਅਦਾ ਕਰਨ ਸਮੇਂ ਪੰਡਿਤ ਹਰਦੀਪ ਕੁਮਾਰ ਸ਼ਰਮਾ. ਨਾਲ ਤਰਲੋਚਨ ਸਿੰਘ, ਨਿਰਮਲ ਸਿੰਘ ਮਹਿਮੀ, ਬਹਾਦਰ ਸਿੰਘ ਅਧਿਕਾਰਤ ਪੰਚ, ਦਵਿੰਦਰ ਪਾਲ ਬਿੱਲਾ, ਕਪਿਲ ਦੇਵ ਤੇ ਸੰਤੋਖ ਸਿੰਘ ਆਦਿ | ਤਸਵੀਰਾਂ : ਕੁਲਦੀਪ ਸਿੰਘ ਝਿੰਗੜ <br/> 04-11-2025
ਔੜ-ਝਿੰਗੜਾਂ, 3 ਨਵੰਬਰ (ਕੁਲਦੀਪ ਸਿੰਘ ਝਿੰਗੜ)-ਬਲਾਕ ਔੜ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਸ੍ਰੀ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 21ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ | ਸਵੇਰ ਵੇਲੇ ਕਈ ਧਾਰਮਿਕ ਰਸਮਾਂ ਕਰਨ ਉਪਰੰਤ ਪੰਡਿਤ ਗੁਲਸ਼ਨ ਕੁਮਾਰ ਸ਼ਰਮਾ ਸਲੋਹ ਵਲੋਂ ਜੋਤੀ ਜਗਾਉਣ ਤੋਂ ਪਹਿਲਾ ਧਾਰਮਿਕ ਰਸਮਾਂ ਪ੍ਰਬੰਧਕਾਂ ਵਲੋਂ ਕਰਵਾਈਆਂ ਗਈਆਂ | ਉਪਰੰਤ ਮੰਦਿਰ ਦੇ ਪ੍ਰਬੰਧਕ ਪੰਡਿਤ ਹਰਦੀਪ ਕੁਮਾਰ ਸ਼ਰਮਾ, ਤਰਲੋਚਨ ਸਿੰਘ, ਨਿਰਮਲ ਸਿੰਘ ਮਹਿਮੀ, ਦਵਿੰਦਰਪਾਲ ਬਿੱਲਾ, ਅਧਿਕਾਰਤ ਪੰਚ ਬਹਾਦਰ ਸਿੰਘ ਮਹਿਮੀ, ਕਸ਼ਮੀਰ ਸਿੰਘ ਪੱਪੂ, ਕੁਲਦੀਪ ਸਿੰਘ, ਸੰਤੋਖ ਸਿੰਘ ਰੱਲ੍ਹ, ਵਿਜੈ ਕੁਮਾਰ ਆਦਿ ਪਤਵੰਤੇ ਸੱਜਣਾਂ ਵਲੋਂ ਜੋਤੀ ਜਗਾਉਣ ਦੀ ਰਸਮ ਸਾਂਝੇ ਤੌਰ 'ਤੇ ਕੀਤੀ ਗਈ | ਇਸ ਜਾਗਰਣ ਵਿਚ ਪ੍ਰਸਿੱਧ ਮਹੰਤ ਰਾਜ ਕੁਮਾਰ ਭਜਨ ਮੰਡਲੀ ਨਵਾਂਸ਼ਹਿਰ, ਗਾਇਕ ਸੋਨਾ ਬੈਂਸ ਐਂਡ ਪਾਰਟੀ ਅੰਮਿ੍ਤਸਰ ਵਾਲਿਆਂ ਵਲੋਂ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਗਾ ਕੇ ਜਾਗਰਣ ਵਿਚ ਬੈਠੀਆਂ ਮਾਂ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਦੀਆਂ ਤਾਲੀਆਂ ਦੀ ਵਾਹ-ਵਾਹ ਖੱਟੀ | ਅੰਮਿ੍ਤ ਵੇਲੇ ਮਹੰਤ ਰਾਜ ਕੁਮਾਰ ਨਵਾਂਸ਼ਹਿਰ ਵਲੋਂ ਸੰਗਤਾਂ ਨੂੰ ਤਾਰਾ ਰਾਣੀ ਕਥਾ ਸੁਣਾਈ ਗਈ | ਪ੍ਰਬੰਧਕ ਪੰਡਿਤ ਹਰਦੀਪ ਕੁਮਾਰ ਸ਼ਰਮਾ ਨੇ ਜਾਗਰਣ ਵਿਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਮਹੰਤ ਰਾਜ ਕੁਮਾਰ ਭਜਨ ਮੰਡਲੀ ਨਵਾਂਸ਼ਹਿਰ, ਗਾਇਕ ਸੋਨਾ ਬੈਂਸ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਢੰਡਾ ਸਕੱਤਰ ਸਹਿਕਾਰੀ ਸਭਾ, ਨਿਰਮਲ ਸਿੰਘ ਢੰਡਾ, ਕਸ਼ਮੀਰ ਸਿੰਘ ਪੱਪੂ, ਸ਼ਮਸ਼ੇਰ ਸਿੰਘ ਜੈਕਸਨ, ਤਰਲੋਚਨ ਸਿੰਘ, ਦਵਿੰਦਰ ਪਾਲ ਬਿੱਲਾ, ਪਿ੍ਤਪਾਲ, ਰਾਜਦੀਪ ਸਿੰਘ, ਕਪਿਲ ਦੇਵ, ਠੇਕੇਦਾਰ ਪਰਸ ਰਾਮ, ਹੇਮਨ ਸਿੰਘ ਜਵੰਦਾ, ਰਾਮ ਇਕਬਾਲ, ਅਮਰਜੀਤ ਸਿੰਘ ਲੱਲ੍ਹ ਯੂ.ਐਸ.ਏ, ਜਸਵਿੰਦਰ ਸਿੰਘ ਜਵੰਦਾ, ਸੁੱਖੀ ਢਿੱਲੋਂ, ਲਵਪ੍ਰੀਤ ਸਿੰਘ, ਜਸਵੀਰ ਸਿੰਘ ਥਿੰਦ, ਸੁਖਮਨਦੀਪ, ਅਮਰ ਨਾਥ ਮਹਿਮੀ, ਊਸ਼ਾ ਦੇਵੀ, ਉਰਮਿਲਾ ਦੇਵੀ, ਰਾਜ ਰਾਣੀ, ਨੀਸੀ ਬਾਲਾ, ਸਰਬਜੀਤ ਕੌਰ, ਰਾਜ ਦੁਲਾਰੀ, ਰਜਵਿੰਦਰ ਕੌਰ, ਪ੍ਰਵੀਨ ਕੁਮਾਰੀ, ਸੁਦੇਸ਼ ਕੁਮਾਰੀ, ਰੀਤੂ ਬਾਲਾ, ਮਨੀਸ਼ਾ ਸ਼ਰਮਾ, ਕਮਲਜੀਤ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਠੇਕੇਦਾਰ ਸੁਰਜੀਤ ਭਾਟੀਆ ਗੋਲੂਮਾਜਰਾ ਨੂੰ ਧਾਰਮਿਕ ਅਤੇ ਰਾਜਨੀਤਕ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਮਿਸ਼ਨ ਸਿਹਤਮੰਦ ਤਹਿਤ ਮੁਫ਼ਤ ਖੂਨ ਜਾਂਚ ਕੈਂਪ 6 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।