29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕਰਨਵੀਰ ਕਟਾਰੀਆਂ ਹਲਕਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਨੂੰ ਬ੍ਰੈਂਪਟਨ (ਕੈਨੇਡਾ) ਵਿਖੇ ਕੀਤਾ ਸਨਮਾਨਿਤ

ਅਜੀਤ ਡੈਸਕ 19-10-2025
ਪੋਜੇਵਾਲ ਸਰਾ, 18 ਅਕਤੂਬਰ (ਬੂਥਗੜ੍ਹੀਆ)-ਬ੍ਰੈਂਪਟਨ, ਓਾਟਾਰੀਓ-ਅੰਤਰਰਾਸ਼ਟਰੀ ਦੋਸਤੀ, ਸੱਭਿਆਚਾਰਕ ਆਦਾਨ-ਪ੍ਰਦਾਨ ਤੇ ਵਿਸ਼ਵਵਿਆਪੀ ਭਾਈਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਭਾਵਨਾ ਨੂੰ ਸਨਮਾਨਿਤ ਕਰਦੇ ਹੋਏ, ਆਮ ਆਦਮੀ ਪਾਰਟੀ ਦੇ ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਨੇ ਬ੍ਰੈਂਪਟਨ ਸ਼ਹਿਰ ਦਾ ਆਪਣਾ ਵਿਸ਼ੇਸ਼ ਦੌਰਾ ਕੀਤਾ | ਇਸ ਮੌਕੇ ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਡਿਪਟੀ ਮੇਅਰ ਤੇ ਸਿਟੀ ਕੌਂਸਲਰ (ਵਾਰਡ 9 ਅਤੇ 10) ਹਰਕੀਰਤ ਸਿੰਘ ਸਮੇਤ ਸਮੂਹ ਕੌਂਸਲ ਦੇ ਮੈਂਬਰਾਂ ਵਲੋਂ ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਦਾ ਨਿੱਘਾ ਸਵਾਗਤ ਕੀਤਾ | ਕੌਂਸਲ ਦੇ ਮੈਂਬਰਾਂ ਨੇ ਇਸ ਦੌਰੇ ਲਈ ਆਪਣੀਆਂ ਸ਼ੁਕਰਗੁਜਾਰੀਆਂ ਭੇਟ ਕੀਤੀਆਂ | ਮੇਅਰ ਪੈਟਰਿਕ ਬਰਾਊਨ ਤੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਹਲਕਾ ਯੂਥ ਪ੍ਰਧਾਨ ਕਰਨਵੀਰ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਆਦਾਨ-ਪ੍ਰਦਾਨ ਬ੍ਰੈਂਪਟਨ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਲਈ ਮਹੱਤਵਪੂਰਨ ਹਨ ਅਤੇ ਦੁਨੀਆ ਭਰ ਦੇ ਭਾਈਚਾਰਿਆਂ ਨਾਲ ਮਜ਼ਬੂਤ ਸੰਬੰਧ ਬਣਾਉਣ ਦੀ ਸ਼ਹਿਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ | ਉਨ੍ਹਾਂ ਨੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੋਰ ਵਧਾਉਣ ਦੀ ਉਮੀਦ ਜਤਾਈ | ਇਸ ਮੌਕੇ ਦਵਿੰਦਰ ਸਿੰਘ, ਰੋਹਿਤ ਚੌਧਰੀ (ਲੱਕੀ) ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਸੂਬਾਈ ਮੀਟਿੰਗ ਅਗਲੀ ਖ਼ਬਰ ਕਮਲ ਗਾਂਧੀ ਮੈਮੋਰੀਅਲ ਆਯੁਰਵੈਦਿਕ ਕਾਲਜ ਤੇ ਹਸਪਤਾਲ ਨੇ ਧਨਵੰਤਰੀ ਜੈਅੰਤੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।