29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਰਿਹਾਇਸ਼ੀ ਇਲਾਕੇ 'ਚ ਚੱਲ ਰਹੇ ਸ਼ਰਾਬ ਦੇ ਨਾਜਾਇਜ਼ ਠੇਕੇ ਨੂੰ ਬੰਦ ਕਰਨ ਦੀ ਕੀਤੀ ਮੰਗ

ਅਜੀਤ ਡੈਸਕ 19-10-2025
ਨਵਾਂਸ਼ਹਿਰ, 18 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪਰਵਿੰਦਰ ਸਿੰਘ ਕਿਤਨਾ ਆਰ. ਟੀ. ਆਈ. ਕਾਰਕੁਨ ਨੇ ਜਨਹਿਤ 'ਚ ਇਕ ਦਰਖ਼ਾਸਤ ਦੇ ਕੇ ਤਹਿਸੀਲ ਨਵਾਂਸ਼ਹਿਰ ਦੇ ਪਿੰਡ ਕਨੌਣ ਦੇ ਰਿਹਾਇਸ਼ੀ ਖੇਤਰ 'ਚ ਚੱਲ ਰਹੇ ਸ਼ਰਾਬ ਦੇ ਨਾਜਾਇਜ਼ ਠੇਕੇ ਨੂੰ ਤੁਰੰਤ ਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ | ਉਨ੍ਹਾਂ ਮੁੱਖ ਮੰਤਰੀ ਪੰਜਾਬ, ਵਰੁਣ ਰੂਜ਼ਮ ਆਈ. ਏ. ਐਸ. ਐਕਸਾਈਜ਼ ਕਮਿਸ਼ਨਰ ਪੰਜਾਬ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਐਸ. ਐਸ. ਪੀ. ਸ਼ਹੀਦ ਭਗਤ ਸਿੰਘ ਨਗਰ ਅਤੇ ਐਸ. ਐਚ. ਓ. ਰਾਹੋਂ ਨੂੰ ਦਿੱਤੀ ਦਰਖ਼ਾਸਤ 'ਚ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਛੇੜੇ 'ਯੁੱਧ ਨਸ਼ਿਆਂ ਵਿਰੁੱਧ' ਦੀ ਖਿੱਲੀ ਉਡਾਉਂਦਿਆਂ ਕਿਹਾ ਕਿ ਸਰਕਾਰ ਦੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸਹਿਯੋਗ ਕਰਨ ਦੀ ਥਾਂ ਆਬਕਾਰੀ ਅਤੇ ਕਰ ਵਿਭਾਗ ਦੇ ਸਥਾਨਕ ਅਧਿਕਾਰੀਆਂ ਦੀ ਮਿਲੀਭੁਗਤ ਤੇ ਅਣਗਹਿਲੀ ਸਦਕਾ ਥਾਣਾ ਰਾਹੋਂ ਅਧੀਨ ਆਉਂਦੇ ਪਿੰਡ ਕਨੌਣ ਵਿਖੇ ਬਿਨਾਂ ਪਿੰਡ ਦਾ ਨਾਂ ਲਿਖਿਆਂ, ਕੋਈ ਪਛਾਣ ਦੱਸੇ ਬਿਨਾਂ ਨਾਜਾਇਜ਼ ਠੇਕਾ ਖੋਲ੍ਹਣ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਰਿਹਾਇਸ਼ੀ ਇਲਾਕੇ ਵਿਚ ਖੋਲਿ੍ਹਆ ਗਿਆ ਇਹ ਠੇਕਾ ਤੁਰੰਤ ਬੰਦ ਕਰਵਾ ਕੇ ਠੇਕਾ ਖੋਲ੍ਹਣ ਵਾਲੇ ਠੇਕੇਦਾਰ, ਇਸ ਲਈ ਜਗ੍ਹਾ ਦੇਣ ਵਾਲੇ ਵਿਅਕਤੀਆਂ ਤੇ ਆਬਕਾਰੀ ਤੇ ਕਰ ਵਿਭਾਗ ਦੇ ਜ਼ਿੰਮੇਵਾਰ ਅਫ਼ਸਰਾਂ ਤੇ ਕਰਮਚਾਰੀਆਂ ਖ਼ਿਲਾਫ਼ ਐਫ. ਆਈ. ਆਰ. ਦਰਜ ਕੀਤੀ ਜਾਵੇ | ਉਨ੍ਹਾਂ ਕਿਹਾ ਜਨਹਿਤ ਵਿੱਚ ਦਿੱਤੀ ਗਈ ਇਸ ਦਰਖਾਸਤ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ | ਲੋੜ ਪੈਣ 'ਤੇ ਇਸ ਦਰਖਾਸਤ ਦੀ ਵਰਤੋਂ ਉੱਚ ਅਧਿਕਾਰੀਆਂ ਜਾਂ ਸਮਰੱਥ ਅਦਾਲਤ ਅੱਗੇ ਇਕ ਸਬੂਤ ਵਜੋਂ ਪੇਸ਼ ਕੀਤੀ ਜਾ ਸਕੇਗੀ |
ਪਿਛਲੀ ਖ਼ਬਰ ਭਟੋਏ ਸਤੀ ਗੋਤਰ ਜਠੇਰਿਆਂ ਦਾ ਮੇਲਾ 22 ਨੂੰ ਅਗਲੀ ਖ਼ਬਰ ਹਰਦਿਆਲ ਸਿੰਘ ਰਹਿਪਾ ਸਰਕਲ ਮੁਕੰਦਪੁਰ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।