08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੀਂਹ ਨਾਲ ਨੱਕੋ-ਨੱਕ ਭਰੇ ਛੱਪੜ ਦਾ ਪਾਣੀ ਓਵਰ ਫਲੋਅ ਹੋ ਲੋਕਾਂ ਦੇ ਘਰ ਤੇ ਸੜਕ 'ਚ ਭਰਿਆ

ਅਜੀਤ ਡੈਸਕ 02-09-2025
ਕਟਾਰੀਆਂ, 1 ਸਤੰਬਰ (ਪ੍ਰੇਮੀ ਸੰਧਵਾਂ)-ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ. ਮੋਹਣ ਸਿੰਘ ਮੋਹਣਾ ਤੇ ਸਾਬਕਾ ਕਬੱਡੀ ਖਿਡਾਰੀ ਕੁਲਵੰਤ ਸਿੰਘ ਕੰਦੋਲਾ ਯੂ. ਕੇ. ਦੇ ਘਰ ਅੱਗੇ ਪੈਂਦੇ ਛੱਪੜ 'ਚ ਮੀਂਹ ਦਾ ਨੱਕੋ-ਨੱਕ ਭਰਿਆ ਪਾਣੀ ਨਾਲ ਲੱਗਦੇ ਲੋਕਾਂ ਦੇ ਘਰਾਂ ਤੇ ਸੜਕ 'ਚ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਤਕਰੀਬਨ ਸਾਰੇ ਪਿੰਡ ਦਾ ਬਰਸਾਤੀ ਪਾਣੀ ਛੱਪੜ ਵਿਚ ਪੈ ਰਿਹਾ ਹੈ | ਸੁਰਿੰਦਰ ਸਿੰਘ, ਕਾਲਾ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਛੱਪੜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਅਕਸਰ ਹੀ ਬਰਸਾਤੀ ਮੌਸਮ 'ਚ ਪਾਣੀ ਨੱਕੋ-ਨੱਕ ਭਰਨ ਦੇ ਨਾਲ-ਨਾਲ ਪਾਣੀ ਓਵਰ ਫਲੋਅ ਹੋ ਕੇ ਨਾਲ ਲੱਗਦੇ ਸਰਕਾਰੀ ਸਕੂਲਾਂ ਨੂੰ ਜਾਂਦੀ ਸੜਕ 'ਤੇ ਭਰ ਜਾਂਦਾ ਹੈ, ਜਿਸ ਕਾਰਨ ਸਕੂਲੀ ਬੱਚਿਆਂ ਤੇ ਰਾਹਗੀਰਾਂ ਨੂੰ ਬਰਸਾਤੀ ਪਾਣੀ ਵਿਚੋਂ ਲੰਘਣ ਲਈ ਮਜਬੂਰ ਹੋਣਾ ਪੈਦਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਪਿੰਡ ਦਾ ਸਾਰਾ ਪਾਣੀ ਟਰੀਟਮੈਂਟ ਹੋ ਕੇ ਛੱਪੜ ਵਿਚ ਪੈਦਾ ਹੈ ਪਰ ਸੜਕਾਂ 'ਤੇ ਇਕੱਠੀ ਹੁੰਦੀ ਗੰਦਗੀ ਬਰਸਾਤੀ ਪਾਣੀ ਦੀ ਧੱਕ ਨਾਲ ਛੱਪੜ 'ਚ ਚਲੀ ਜਾਂਦੀ ਹੈ, ਜਿਸ ਕਾਰਨ ਗਰਮੀ ਦੇ ਮੌਸਮ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣ ਜਾਂਦਾ ਹੈ | ਕਾਲਾ ਸਿੰਘ, ਸੁਰਿੰਦਰ ਸਿੰਘ ਆਦਿ ਪਿੰਡ ਵਾਸੀਆਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਛੱਪੜ ਦੇ ਪਾਣੀ ਦਾ ਕੋਈ ਹੱਲ ਲੱਭਿਆ ਜਾਵੇ |
ਪਿਛਲੀ ਖ਼ਬਰ ਪੱਲੀ-ਝਿੱਕੀ ਵਿਖੇ 15 ਸਤੰਬਰ ਦੀ ਛਿੰਝ ਅਖਾੜੇ ਸੰਬੰਧੀ ਹੋਈ ਮੀਟਿੰਗ ਅਗਲੀ ਖ਼ਬਰ ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਵਫ਼ਦ ਨੇ ਡੀ. ਸੀ. ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।