07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਧੁੱਸੀ ਬੰਨ੍ਹ ਦੀਆਂ ਹੜ੍ਹਾਂ ਸੰਬੰਧੀ ਗੁਮਰਾਹਕੁੰਨ ਖਬਰਾਂ ਦੀਆਂ ਝੂਠੀਆਂ ਅਫਵਾਹਾਂ ਤੋਂ ਬਚੋ-ਸਤਨਾਮ ਜਲਾਲਪੁਰ

ਅਜੀਤ ਡੈਸਕ 02-09-2025
ਕਾਠਗੜ੍ਹ, 1 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਹਰੇਕ ਅਹੁਦੇਦਾਰ ਵਲੰਟੀਅਰ ਨੂੰ ਸੈਨਿਕਾਂ ਦੀ ਤਰ੍ਹਾਂ ਸੁਚੇਤ ਰਹਿਣ ਨੂੰ ਕਿਹਾ ਗਿਆ ਹੈ | ਇਸੇ ਲੜੀ ਤਹਿਤ ਸਤਨਾਮ ਜਲਾਲਪੁਰ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਨੇ ਬੇਲਾ ਤਾਜੋਵਾਲ ਤੇ ਏ. ਡੀ. ਬੀ. ਬੇਲਾ ਤਾਜੋਵਾਲ ਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਂਦੇ ਹੋਏ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਬਲਾਚੌਰ ਹਲਕੇ ਵਿਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਸਥਿਤੀ ਬਿਲਕੁਲ ਠੀਕ ਹੈ | ਲੋਕਾਂ ਦੀਆਂ ਗੁਮਰਾਹਕੁੰਨ ਅਫਵਾਹਾਂ ਤੋਂ ਸਾਵਧਾਨ ਰਹੋ | ਜੇਕਰ ਫਿਰ ਵੀ ਤੁਹਾਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਤੁਸੀ ਮੇਰੇ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਲੰਟੀਅਰ ਜਾ ਆਹੁਦੇਦਾਰ ਨਾਲ ਰਾਬਤਾ ਕਰ ਸਕਦੇ ਹੋ | ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਣ ਜੇ. ਡੀ. ਜ਼ਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਸੰਗਠਨ ਤੇ ਸਰਕਾਰ, ਪ੍ਰਸ਼ਾਸਨ ਇੱਕਜੁਟ ਹੋ ਕੇ ਆਈ ਹੋਈ ਕੁਦਰਤੀ ਆਫ਼ਤ ਨੂੰ ਨਜਿੱਠਣ ਲਈ ਇੱਕਜੁਟ ਹੈ | ਇਸ ਮੌਕੇ ਸਤਨਾਮ ਸਿੰਘ ਸਰਪੰਚ, ਦੇਸ ਰਾਜ ਨੰਬਰਦਾਰ, ਮਨਦੀਪ ਸਿੰਘ, ਲਖਵਿੰਦਰ ਸਿੰਘ, ਨਾਗਰ ਮਲ ਆਦਿ
ਪਿਛਲੀ ਖ਼ਬਰ ਬਾਰਿਸ਼ ਕਾਰਨ ਚੰਦਿਆਣੀ-ਪੋਜੇਵਾਲ ਮੁੱਖ ਮਾਰਗ ਪਿੰਡ ਕਟਾਵਾਰਾ ਤੋਂ ਹੋਇਆ ਬੰਦ ਅਗਲੀ ਖ਼ਬਰ ਪੰਜਾਬ ਸੰਕਟ 'ਚ, ਹਰ ਪੰਜਾਬੀ ਮਦਦ ਲਈ ਅੱਗੇ ਆਉਣ-ਸਰਪੰਚ ਸਿਕੰਦਰ ਸਿੰਘ ਲਾਂਦੀ ਰੈਲਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।