06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ

ਅਜੀਤ ਡੈਸਕ 02-09-2025
ਮੁਕੰਦਪੁਰ, 1 ਸਤੰਬਰ (ਅਮਰੀਕ ਸਿੰਘ ਢੀਂਡਸਾ)-ਪੁਲਿਸ ਥਾਣਾ ਮੁਕੰਦਪੁਰ ਨੂੰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਮਿਲੀ | ਪ੍ਰੈੱਸ ਨੂੰ ਜਾਰੀ ਨੋਟ ਅਨੁਸਾਰ ਏ. ਐਸ. ਆਈ. ਸੰਦੀਪ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸਨ, ਇਸੇ ਦੌਰਾਨ ਪਿੰਡ ਖਾਨਪੁਰ ਲਾਗਿਓਾ ਉਨ੍ਹਾਂ ਰਾਜਨ ਪੁੱਤਰ ਗੁਰਮੇਲ ਰਾਮ ਵਾਸੀ ਨਾਗਰਾ ਥਾਣਾ ਬੰਗਾ, ਮਨਜੀਤ ਸਿੰਘ ਉਰਫ ਜੀਤਾ ਪੁੱਤਰ ਜਸਪਾਲ ਸਿੰਘ ਭੂਖੜੀ ਤੇ ਗੁਰਪ੍ਰਦੀਪ ਸਿੰਘ ਉਰਫ ਗੁਰੀ ਪੁੱਤਰ ਰਣਜੀਤ ਸਿੰਘ ਵਾਸੀ ਮਜਾਰੀ ਥਾਣਾ ਬੰਗਾ ਨੂੰ 3.95 ਗਰਾਮ ਹੈਰੋਇਨ ਅਤੇ 45 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ | ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ | ਥਾਣਾ ਮੁਖੀ ਵਲੋਂ ਨਸ਼ੇ ਦੇ ਸੁਦਾਗਰਾਂ ਸੰਬੰਧੀ ਪੁਲਿਸ ਨੂੰ ਇਤਲਾਹ ਦੇਣ ਦੀ ਸਲਾਹ ਦਿੰਦਿਆਂ ਕਿਹਾ ਕਿ ਅਗਰ ਕੋਈ ਨੌਜਵਾਨ ਨਸ਼ੇ ਦਾ ਆਦੀ ਨਸ਼ੇ ਦੀ ਅਲਾਮਤ ਤੋਂ ਮੁਕਤੀ ਪਾਉਣੀ ਚਾਹੁੰਦਾ ਹੈ ਉਹ ਪੁਲਿਸ ਨਾਲ ਸੰਪਰਕ ਕਰੇ ਉਸ ਦਾ ਸਰਕਾਰੀ ਹਸਪਤਾਲ ਵਿਚ ਮੁਫ਼ਤ ਇਲਾਜ ਕਰਵਾਇਆ ਜਾਵੇਗਾ |
ਪਿਛਲੀ ਖ਼ਬਰ ਮਿਸ਼ਨ ਹਸਪਤਾਲ ਬੰਗਾ ਵਿਖੇ ਸੁਮਨ ਯਾਦਗਾਰੀ ਕੈਂਪ ਅੱਜ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਤਲਵੰਡੀ ਸੀਬੂ, ਤਾਜੋਵਾਲ ਤੇ ਪੰਦਰਾਵਲ ਵਿਖੇ ਧੁੱਸੀ ਬੰਨ੍ਹ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।