29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਐਮ.ਆਰ. ਸਿਟੀ ਸਕੂਲ ਦੀ ਵਾਲੀਬਾਲ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 22-07-2025
ਬਲਾਚੌਰ, 21 ਜੁਲਾਈ (ਨਰੇਸ਼ ਧੌਲ)-ਐਮ.ਆਰ ਸਿਟੀ ਪਬਲਿਕ ਸਕੂਲ ਬਲਾਚੌਰ ਦੀ ਅੰਡਰ-19 ਲੜਕਿਆਂ ਦੀ ਵਾਲੀਬਾਲ ਟੀਮ ਨੇ ਸੀ.ਬੀ.ਐਸ.ਈ ਕਲੱਸਟਰ 18 ਟੂਰਨਾਮੈਂਟ 'ਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਟੂਰਨਾਮੈਂਟ 'ਚ ਕੁੱਲ 42 ਟੀਮਾਂ ਨੇ ਭਾਗ ਲਿਆ | ਪਹਿਲੇ ਮੈਚ 'ਚ ਟੀਮ ਨੇ ਆਕਸਫੋਰਡ ਇੰਟਰਨੈਸ਼ਨਲ ਸਕੂਲ ਬੇਗੋਵਾਲ ਨੂੰ 25-11, 25-6 ਦੇ ਸਕੋਰ ਨਾਲ ਹਰਾਇਆ | ਫਿਰ ਪ੍ਰੀ-ਕਵਾਟਰ ਮੈਚ 'ਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਜਲੰਧਰ ਨੂੰ 25-9, 25-11 ਨਾਲ ਹਰਾਇਆ | ਕੁਆਰਾਟਰ ਫਾਈਨਲ 'ਚ ਬੀ.ਬੀ.ਐਸ ਵਿੱਦਿਆ ਪੀਠ ਉਧਮਪੁਰ ਨੂੰ 25-21, 25-16 ਨਾਲ ਹਰਾ ਕੇ ਅੱਗੇ ਵਧੇ | ਸੈਮੀਫਾਈਨਲ 'ਚ ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਨੂੰ 25-21, 25-19 ਨਾਲ ਹਰਾਇਆ | ਫਾਈਨਲ ਮੈਚ 'ਚ ਆਰਮੀ ਪਬਲਿਕ ਸਕੂਲ ਜੰਮੂ ਵਿਰੁੱਧ ਟੀਮ ਨੇ ਜ਼ਬਰਦਸਤ ਮੁਕਾਬਲਾ ਕੀਤਾ, ਪਰ 17-25, 24-26, 19-25 ਦੇ ਕੁੱਝ ਅੰਤਰ ਨਾਲ ਹਾਰ ਗਏ ਅਤੇ ਦੂਜਾ ਸਥਾਨ ਹਾਸਿਲ ਕੀਤਾ | ਟੀਮ ਆਪਣੇ ਪੂਲ (ਲੋਅਰ ਹਾਫ਼) 'ਚ ਪਹਿਲੇ ਸਥਾਨ 'ਤੇ ਰਹੀ ਅਤੇ ਫਾਈਨਲ ਤੋਂ ਪਹਿਲਾਂ ਤੱਕ ਅਜੇਤੂ ਰਹੀ | ਉਲੇਖਣਯੋਗ ਹੈ ਕਿ ਸਕੂਲ ਦੀ ਟੀਮ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਕਲੱਸਟਰ ਟੂਰਨਾਮੈਂਟ ਜਿੱਤ ਕੇ ਨੈਸ਼ਨਲ ਲਈ ਕਵਾਲੀਫਾਈ ਕਰਦੀ ਆ ਰਹੀ ਹੈ | ਸਕੂਲ ਚੇਅਰਮੈਨ ਬਾਬੂ ਰਾਮਜੀ ਦਾਸ ਅਤੇ ਪਿ੍ੰਸੀਪਲ ਰਿਤੂ ਬੱਤਰਾ ਨੇ ਟੀਮ ਅਤੇ ਕੋਚ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ |

ਪਿਛਲੀ ਖ਼ਬਰ ਜ਼ੋਰਾਵਰ ਸਿੰਘ ਮਾਨ ਨਮਿਤ ਅੰਤਿਮ ਅਰਦਾਸ 24 ਨੂੰ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।