ਬੰਗਾ, 21 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)- ਗੁਰੂ ਰਵਿਦਾਸ ਦੇ ਮਿਸ਼ਨ ਨੂੰ ਆਪਣੇ ਗੀਤਾਂ ਰਾਹੀਂ ਦੇਸ਼-ਪ੍ਰਦੇਸ਼ 'ਚ ਵਸਦੀਆਂ ਸੰਗਤਾਂ ਤੱਕ ਪਹੁੰਚਾਉਣ ਵਾਲੇ ਪ੍ਰਸਿੱਧ ਗੀਤਕਾਰ ਮਦਨ ਜਲੰਧਰੀ ਦੇ ਸਨਮਾਨ ਹਿੱਤ ਇਕ ਸਮਾਗਮ 24 ਜੁਲਾਈ ਦਿਨ ਵੀਰਵਾਰ ਨੂੰ ਸ਼ਾਮ 4 ਵਜੇ ਅਨਮੋਲ ਪੈਲੇਸ ਫਗਵਾੜਾ ਰੋਡ ਬੰਗਾ ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਉੱਘੇ ਗਾਇਕ ਰੂਪ ਲਾਲ ਧੀਰ ਨੇ ਦਿੱਤੀ | ਉਨ੍ਹਾਂ ਦੱਸਿਆ ਇਸ ਸਮਾਗਮ 'ਚ ਕੁਲਵਿੰਦਰ ਕਿੰਦਾ ਇਟਲੀ ਵਲੋਂ ਪੰਜਾਬੀ ਦੇ ਮਾਣਮੱਤੇ ਗੀਤਕਾਰ ਮਦਨ ਜਲੰਧਰੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ |