29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬੋਲੈਰੋ ਤੇ ਕੈਂਟਰ ਦੀ ਟੱਕਰ 'ਚ ਕੈਂਟਰ ਚਾਲਕ ਫੱਟੜ <br/>

ਅਜੀਤ ਡੈਸਕ 22-07-2025

ਕਾਠਗੜ੍ਹ, 21 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਜਮੀਤਗੜ੍ਹ ਭੱਲਾ ਦੇ ਬੋਲੈਰੋ ਜੀਪ ਅਤੇ ਕੈਂਟਰ ਗੱਡੀ ਦੀ ਟੱਕਰ ਹੋਣ ਦੀ ਖ਼ਬਰ ਹੈੈ | ਐਸ.ਐਸ.ਐਫ. ਦੀ ਟੀਮ ਦੇ ਇੰਚਾਰਜ ਏ.ਐਸ.ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਜਮੀਤਗੜ੍ਹ ਭੱਲਾ ਦੇ ਕੋਲ ਹਾਦਸਾ ਹੋ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਇਕ ਬੋਲੈਰੋ ਜੀਪ ਸੀ.ਐਚ 01 ਟੀ.ਬੀ 3371 ਜਿਸ ਨੂੰ ਅਲਾਉਦੀਨ ਪੁੱਤਰ ਅਜ਼ਮੂਦੀਨ ਮਨੀ ਮਾਜਰਾ ਚਲਾ ਰਿਹਾ ਸੀ, ਇਹ ਬੋਲੈਰੋ ਚੰਡੀਗੜ੍ਹ ਤੋਂ ਜਲੰਧਰ ਸਬਜ਼ੀ ਲੈ ਕੇ ਜਾ ਰਹੀ ਸੀ | ਜਦੋਂ ਇਹ ਪਿੰਡ ਜਮੀਤਗੜ੍ਹ ਭੱਲਾ ਦੇ ਕੋਲ ਪਹੁੰਚਿਆ ਤਾਂ ਇਸ ਦਾ ਟਾਇਰ ਫੱਟ ਗਿਆ, ਇਸ ਦੇ ਪਿੱਛੇ ਆ ਰਹੀ ਕੈਂਟਰ ਜਿਸ ਦਾ ਨੰਬਰ ਐਚ. ਆਰ 45 ਸੀ 8964 ਜਿਸ ਨੂੰ ਸੁਨੀਲ ਸ਼ਰਮਾ ਪੁੱਤਰ ਫ਼ਕੀਰ ਚੰਦ ਸ਼ਰਮਾ ਵਾਸੀ ਕਰਨਾਲ ਹਰਿਆਣਾ ਚਲਾ ਰਿਹਾ ਸੀ, ਜੋ ਕਿ ਕਰਨਾਲ ਤੋਂ ਜੰਮੂ ਜਾ ਰਿਹਾ ਸੀ, ਜਦੋਂ ਇਹ ਪਿੰਡ ਜਮੀਤਗੜ੍ਹ ਭੱਲਾ ਦੇ ਨੇੜੇ ਪਹੁੰਚਿਆ ਤਾਂ ਅੱਗੇ ਖੜ੍ਹੀ ਬੋਲੈਰੋ ਜੀਪ ਨਾਲ ਕੈਂਟਰ ਗੱਡੀ ਜਾ ਟਕਰਾਈ | ਜਿਸ ਨਾਲ ਕੈਂਟਰ ਚਾਲਕ ਸੁਨੀਲ ਸ਼ਰਮਾ ਜ਼ਖ਼ਮੀ ਹੋ ਗਿਆ, ਜਿਸ ਨੂੰ ਐਸ.ਐਸ.ਐਫ. ਟੀਮ ਨੇ ਨੈਸ਼ਨਲ ਹਾਈਵੇ ਅਥਾਰਿਟੀ ਦੀ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ ਅਤੇ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਿਟੀ ਦੀ ਰਿਕਵਰੀ ਨਾਲ ਦੋਵਾਂ ਗੱਡੀਆਂ ਨੂੰ ਸਾਈਡ 'ਤੇ ਕਰਵਾ ਕੇ ਰੋਡ ਨੂੰ ਕਲੀਅਰ ਕਰਵਾਇਆ |

ਪਿਛਲੀ ਖ਼ਬਰ ਨੌਜਵਾਨ ਨਸ਼ਿਆਂ ਦੀ ਮੌਤ ਰੂਪੀ ਬਿਮਾਰੀ ਤੋਂ ਦੂਰ ਰਹਿਣ- ਭੋਗਲ <br/> ਅਗਲੀ ਖ਼ਬਰ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਪਲਾਈਵੁੱਡ ਫ਼ੈਕਟਰੀ 'ਤੇ ਛਾਪੇਮਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।