ਘੁੰਮਣਾਂ, 19 ਜੁਲਾਈ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ ਦੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਦੀ ਖ਼ੁਸ਼ੀ 'ਚ ਮਾਹਲ-ਪੂੜੇ ਦੇ ਲੰਗਰ ਲਗਾਏ ਗਏ | ਭਾਈ ਪਾਲ ਸਿੰਘ ਨੇ ਸਾਵਣ ਮਹੀਨੇ ਦੀ ਕਥਾ ਵਿਚਾਰ ਸੰਗਤਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਜੇਠ-ਹਾੜ੍ਹ ਦੇ ਮਹੀਨੇ 'ਚ ਗਰਮੀ ਦੀ ਤਪਸ਼ ਸਾਵਣ ਦੇ ਆਉਣ ਨਾਲ ਬਾਰਿਸ਼ ਪੈਣ ਕਰਕੇ ਘਟ ਜਾਂਦੀ ਹੈ | ਉਸ ਤਰ੍ਹਾਂ ਸਾਡਾ ਹਿਰਦਾ ਨਾਮ ਬਾਣੀ ਨਾਲ ਤਿ੍ਪਤ ਹੋ ਜਾਂਦਾ ਹੈ | ਇਸ ਮੌਕੇ ਬਾਬਾ ਜੋਗਿੰਦਰ ਸਿੰਘ, ਬਲਵੀਰ ਸਿੰਘ, ਪ੍ਰਧਾਨ ਪਾਲ ਸਿੰਘ, ਜੀਵਨ ਸਿੰਘ, ਜੋਰਾਵਰ ਸਿੰਘ ਆਸਟੇ੍ਰਲੀਆ, ਓਮ ਪ੍ਰਕਾਸ਼, ਮਨਜੀਤ ਸਿੰਘ, ਸੁੱਚਾ ਰਾਮ, ਸਰਵਨ ਸਿੰਘ ਫ਼ੌਜੀ, ਸੰਤ ਰਾਮ ਬੀਰਬਲ, ਗਿਆਨ ਚੰਦ, ਸਤਨਾਮ ਸਿੰਘ ਤੇ ਹੋਰ ਸੰਗਤਾਂ ਹਾਜ਼ਰ ਸਨ |