25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਨਵਾਂਸ਼ਹਿਰ 'ਚ ਅਕਾਲੀ ਦਲ ਨੇ ਫੂਕਿਆ ਕਾਂਗਰਸ ਦਾ ਪੁਤਲਾ <br/>

ਨਵਾਂਸ਼ਹਿਰ ਵਿਖੇ ਕਾਂਗਰਸ ਦੇ ਜ਼ਿਲ੍ਹਾ ਦਫ਼ਤਰ ਦੇ ਸਾਹਮਣੇ ਕਾਂਗਰਸ ਪਾਰਟੀ ਦਾ ਪੁਤਲਾ ਫੂਕਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ | <br/> 18-07-2025
ਨਵਾਂਸ਼ਹਿਰ, 17 ਜੁਲਾਈ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਮੈਂਬਰ ਕੋਰ ਕਮੇਟੀ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਾ ਪੁਤਲਾ ਫੂਕਿਆ ਗਿਆ | ਸੰਬੋਧਨ ਕਰਦਿਆਂ ਕੋਰ ਕਮੇਟੀ ਮੈਂਬਰ ਸ਼ੁਕਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਸ ਗੱਲ ਦੀ ਪੁਸ਼ਟੀ ਕਰਦਾ ਆ ਰਿਹਾ ਹੈ ਕਿ 2015 'ਚ ਹੋਈ ਬੇਅਦਬੀ ਦੀ ਘਟਨਾ 'ਤੇ ਵਿਰੋਧੀ ਪਾਰਟੀਆਂ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਕੇਵਲ ਸਿਆਸਤ ਕਰਦਿਆਂ ਆ ਰਹੀਆਂ ਹਨ | ਇਸ ਗੱਲ ਦੀ ਪੁਸ਼ਟੀ ਕਰਦਿਆਂ ਪਿਛਲੇ ਦਿਨੀਂ ਕਾਂਗਰਸੀ ਆਗੂ ਪਰਗਟ ਸਿੰਘ ਨੇ ਵਿਧਾਨ ਸਭਾ ਵਿੱਚ ਖ਼ੁਦ ਮੰਨਿਆ ਕੀ ਕਿਵੇਂ ਕਾਂਗਰਸ ਪਾਰਟੀ ਨੇ ਬੇਅਦਬੀ ਦੇ ਮਾਮਲੇ ਵਿੱਚ ਸਿਆਸਤ ਕੀਤੀ ਤੇ ਹੁਣ ਇਸੇ ਹੀ ਰਾਹ 'ਤੇ ਚਲਦਿਆਂ ਆਪ ਸਰਕਾਰ ਵੀ ਬੇਅਦਬੀ ਦੇ ਮਾਮਲੇ 'ਤੇ ਸਿਆਸੀ ਚਾਲਾਂ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਹਨੀ ਟੋਸਾ ਨੇ ਕਿਹਾ ਕਿ ਕਿਵੇਂ ਕਾਂਗਰਸ ਦੇ ਇਕ ਧੜੇ ਵਲੋਂ ਇਸ ਮਸਲੇ ਨੂੰ ਲਟਕਾਉਣ ਲਈ ਮੰਨਣਾ ਕਾਂਗਰਸੀ ਆਗੂ ਪਰਗਟ ਸਿੰਘ ਵਲੋਂ ਕਬੂਲਿਆ ਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਅਤੇ ਲੀਡਰਸ਼ਿਪ ਦਾ ਚਿਹਰਾ ਜਨਤਾ ਸਾਹਮਣੇ ਨੰਗਾ ਕੀਤਾ ਹੈ | ਇਸ ਦੇ ਵਿਰੋਧ 'ਚ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਕਾਂਗਰਸ ਦੇ ਜ਼ਿਲ੍ਹਾ ਦਫ਼ਤਰ ਦੇ ਬਾਹਰ ਪੁਤਲਾ ਫ਼ੂਕ ਕੇ ਰੋਸ ਜ਼ਾਹਿਰ ਕੀਤਾ | ਇਸ ਮੌਕੇ ਰਮਨਦੀਪ ਸਿੰਘ ਥਿਆੜਾ ਨੇ ਕਿਹਾ ਕਿ ਕਾਂਗਰਸ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਹਨੀ ਟੋਸਾ, ਰਮਨਦੀਪ ਸਿੰਘ ਥਿਆੜਾ, ਪ੍ਰਧਾਨ ਦੁਆਬਾ ਜੌਨ ਭੁਪਿੰਦਰਪਾਲ ਸਿੰਘ ਜਾਡਲਾ, ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ ਸਚਿਨ ਕੁਮਾਰ ਰਾਜੂ ਸ਼ਾਹਪੁਰ ਪੱਟੀ, ਪਰਮ ਸਿੰਘ ਖ਼ਾਲਸਾ, ਨਵਦੀਪ ਸਿੰਘ ਅਨੋਖਰੋਵਾਲ, ਸ਼ੰਮੀ ਜਲਾਲਪੁਰ, ਧਰਮਿੰਦਰ ਸਿੰਘ ਮੰਢਾਲੀ, ਹਰਪ੍ਰੀਤ ਸਿੰਘ ਖਹਿਰਾ, ਬੱਬੂ ਬੂਥਗੜ੍ਹ, ਘੁੰਮਣ ਸਿੰਘ, ਉਕਾਂਰ ਸਿੰਘ, ਸਰਜਿੰਦਰ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ ਰਾਹੋਂ, ਭੁਪਿੰਦਰ ਸਿੰਘ ਸਿੰਬਲੀ, ਕੁਲਵਿੰਦਰ ਸਿੰਘ ਬੁਰਜ, ਹਰਕੀਰਤ ਸਿੰਘ, ਸੁਰਿੰਦਰ ਸਿੰਘ ਉੜਾਪੜ, ਸੁਰਜੀਤ ਸਿੰਘ ਕੋਹਲੀ, ਨਿਰਮਲ ਸਿੰਘ, ਪਵਨ ਕੁਮਾਰ ਕੁੱਕੜਸੂਹਾ, ਮਨਜੀਤ ਸਿੰਘ ਉੜਾਪੜ, ਬੂਟਾ ਸਿੰਘ ਕਮਾਮ, ਕੁਲਵੀਰ ਸਿੰਘ ਭੁੱਖੜੀ, ਬਲਜਿੰਦਰ ਸਿੰਘ ਬੱਲੀ ਕਾਹਲੋਂ, ਗੁਰਦੀਪ ਸਿੰਘ ਨੋਨਾ, ਮੇਜਰ ਸਿੰਘ, ਅਜਮੇਰ ਸਿੰਘ, ਗੁਰਦੀਪ ਸਿੰਘ, ਦਲਜੀਤ ਸਿੰਘ ਮਾਣੇਵਾਲ, ਕੁਲਵਿੰਦਰ ਸਿੰਘ ਕਾਜ਼ਮਪੁਰ, ਕੁਲਵੀਰ ਸਿੰਘ ਮਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਿਵਲ ਹਸਪਤਾਲ ਬਲਾਚੌਰ ਦੇ ਮੁੱਖ ਗੇਟ ਅੱਗੇ ਪਿਆ ਖੱਡਾ ਦੇ ਰਿਹਾ ਹਾਦਸਿਆਂ ਨੂੰ ਸੱਦਾ <br/> ਅਗਲੀ ਖ਼ਬਰ ਅਦਾਲਤ ਨੇ ਪਿੰਡ ਵਾਸੀਆਂ ਦੇ ਹੱਕ 'ਚ ਸੁਣਾਇਆ ਫ਼ੈਸਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।