25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪੱਲੀ-ਝਿੱਕੀ ਵਿਖੇ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਅਭੁੱਲ ਯਾਦਾਂ ਛੱਡਦਾ ਸਮਾਪਤ <br/>

ਪੱਲੀ-ਝਿੱਕੀ ਵਿਖੇ ਸੈਵਨ ਸਾਈਡ ਦਿਨ-ਰਾਤ ਫੁੱਟਬਾਲ ਟੂਰਨਾਮੈਂਟ ਦੇ ਆਖ਼ਰੀ ਫਾਈਨਲ ਮੈਚਾਂ 'ਚ ਆਲ ਓਪਨ ਸਰਾਭਾ ਦੀ ਟੀਮ ਨੂੰ ਇਨਾਮ ਦਿੰਦੇ ਹੋਏ ਸਤਵੀਰ ਸਿੰਘ ਪੱਲੀ-ਝਿੱਕੀ, ਜਰਨੈਲ ਸਿੰਘ ਪੱਲੀ-ਝਿੱਕੀ, ਸਰਪੰਚ ਸਰੂਪ ਸਿੰਘ, ਸਾਬਕਾ ਸਰਪੰਚ ਬਲਕਾਰ ਸਿੰਘ, ਬਾਬਾ ਦਰਸ਼ਨ ਸਿੰਘ ਅਤੇ ਲੰਗਰਾਂ ਦੀ ਸੇਵਾ ਕਰਦੇ ਹੋਏ ਸੀਤਲ ਸਿੰਘ ਹਲਵਾਈ ਅਤੇ ਪਤਵੰਤ ਸੱਜਣ ਆਦਿ | ਤਸ਼ਵੀਰਾਂ : ਕੁਲਦੀਪ ਸਿੰਘ ਪਾਬਲਾ<br/> 18-07-2025

ਬੰਗਾ, 17 ਜੁਲਾਈ (ਕੁਲਦੀਪ ਸਿੰਘ ਪਾਬਲਾ)-ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸਵ. ਅਜੀਤ ਸਿੰਘ ਬਡਵਾਲ ਖੇਡ ਸਟੇਡੀਅਮ ਪੱਲੀ-ਝਿੱਕੀ ਵਿਖੇ ਦਿਹਾਤੀ ਸਪੋਰਟਸ ਕਲੱਬ ਪੱਲੀ-ਝਿੱਕੀ ਵਲੋਂ ਦੂਜਾ ਸੈਵਨ ਸਾਈਡ ਦਿਨ-ਰਾਤ 6 ਰੋਜਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਇਸ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੈਚਾਂ 'ਚ ਆਲ ਓਪਨ ਸਰਾਭਾ ਕਲੱਬ ਅਤੇ ਚੱਕ ਸਿੰਘਾ ਦੀਆਂ ਟੀਮਾਂ ਵਿਚਕਾਰ ਸ਼ਾਨਦਾਰ ਮੁਕਾਬਲਾ ਹੋਇਆ, ਜਿਸ 'ਚ ਸਰਾਭਾ ਦੀ ਟੀਮ ਨੇ 2-1 ਨਾਲ ਹਰਾ ਕੇ ਟਰਾਫ਼ੀ ਤੇ ਨਕਦ ਇਨਾਮ 'ਤੇ ਕਬਜ਼ਾ ਕੀਤਾ | ਇਸੇ ਤਰ੍ਹਾਂ ਪੱਲੀ-ਝਿੱਕੀ ਅਤੇ ਗੜ੍ਹਸ਼ੰਕਰ ਦੀ ਟੀਮਾਂ ਵਿਚਕਾਰ ਮੁਕਾਬਲਾ ਹੋਇਆ, ਪੈਨਲਟੀਆਂ 'ਚ ਪੱਲੀ-ਝਿੱਕੀ ਨੇ ਜਿੱਤ ਪ੍ਰਾਪਤ ਕੀਤੀ | ਇਸ ਫੁੱਟਬਾਲ ਟੂਰਨਾਮੈਂਟ ਦੇ ਆਲ ਓਪਨ ਦੀ ਜੇਤੂ ਸਰਾਭਾ ਕਲੱਬ ਦੀ ਟੀਮ ਨੂੰ ਜਸਵੀਰ ਸਿੰਘ ਬਡਵਾਲ ਕੈਨੇਡਾ ਅਤੇ ਤਜਿੰਦਰ ਸਿੰਘ ਸਪੁੱਤਰ ਰਜਿੰਦਰ ਸਿੰਘ ਪਾਬਲਾ ਯੂ.ਕੇ ਦੇ ਪਰਿਵਾਰਾਂ ਵਲੋਂ 51000 ਰੁਪਏ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਸਮਾਜ ਸੇਵੀ ਬਲਵੀਰ ਸਿੰਘ ਯੂ.ਐਸ.ਏ ਅਤੇ ਸਤਵਿੰਦਰ ਸਿੰਘ ਯੂ.ਐਸ.ਏ ਨੇ ਆਪਣੇ ਦਾਦਾ ਬਿੰਦਰਾ ਸਿੰਘ ਫਰੀਡਮ ਫਾਈਟਰ ਦੀ ਯਾਦ 'ਚ 41000 ਰੁਪਏ ਨਕਦ ਅਤੇ ਟਰਾਫ਼ੀ ਨਾਲ ਜੇਤੂ ਚੱਕਸਿੰਘਾ ਦੀ ਟੀਮ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ ਦੌਰਾਨ ਬੈੱਸਟ ਪਲੇਅਰਾਂ ਨੂੰ ਪੀਤਾ ਇਟਲੀ ਦੇ ਦੋ ਦੋਸਤਾਂ ਵਲੋਂ ਦੋ ਐਲ.ਈ.ਡੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਜੱਸੀ ਸਪੇਨ, ਜੋ ਜੋ ਸਪੇਨ, ਅਮਿਤ ਸਪੇਨ ਅਤੇ ਸਿੰਮੀ ਸਪੇਨ ਵਲੋਂ ਬੈਸਟ ਪਲੇਅਰਾਂ ਨੂੰ ਚਾਂਦੀ ਦੇ 4 ਕੜਿਆਂ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਫੁੱਟਬਾਲ ਟੂਰਨਾਮੈਂਟ 'ਚ ਆਏ ਜਸਬੀਰ ਸਿੰਘ ਭਾਰਟਾ, ਬਿੱਟੂ ਰਾਮਪੁਰ, ਇੰਡੀਅਨ ਪਲੇਅਰ ਜਸਪ੍ਰੀਤ ਸਿੰਘ ਜੱਸਾ ਪੱਲੀ-ਝਿੱਕੀ ਨੂੰ ਸਪੈਸ਼ਲ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਕਲੱਬ ਮੈਂਬਰਾਂ ਅਤੇ ਸਤਵੀਰ ਸਿੰਘ ਪੱਲੀ-ਝਿੱਕੀ ਅਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਪੱਲੀ-ਝਿੱਕੀ ਨੇ ਦੱਸਿਆ ਕਿ 2026 'ਚ ਟੂਰਨਾਮੈਂਟ ਆਲ ਓਪਨ ਟੀਮ ਲਈ ਜਸਵੀਰ ਸਿੰਘ ਜੱਸਾ ਬਡਵਾਲ ਕੈਨੇਡਾ, ਰਜਿੰਦਰ ਸਿੰਘ ਪਾਬਲਾ ਯੂ.ਕੇ ਵਲੋਂ ਪਹਿਲਾ ਇਨਾਮ ਇਕ ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਸਮਾਜ ਸੇਵੀ ਬਲਵੀਰ ਸਿੰਘ ਯੂ.ਐਸ.ਏ, ਸਤਵਿੰਦਰ ਸਿੰਘ ਯੂ.ਐਸ.ਏ ਵਲੋਂ 70 ਹਜ਼ਾਰ ਰੁਪਏ ਦਿੱਤੇ ਜਾਣਗੇ ਅਤੇ ਦੋ ਬੈੱਸਟ ਪਲੇਅਰਾਂ ਨੂੰ ਦੋ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ | ਇਸੇ ਤਰ੍ਹਾਂ ਭਗਤ ਸ਼ੀਤਲ ਸਿੰਘ ਹਲਵਾਈ ਦੇ ਪਰਿਵਾਰ ਵਲੋਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ 6 ਰੋਜਾ ਫੁੱਟਬਾਲ ਟੂਰਨਾਮੈਂਟ ਦੌਰਾਨ 6 ਦਿਨ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਬਾਬਾ ਸਤਪਾਲ ਸਿੰਘ ਅੰਮਿ੍ਤ ਸਰੀਏ ਭਾਈਆਂ ਦੀ ਹੱਟੀ ਗੜ੍ਹਸ਼ੰਕਰ ਵਾਲੇ, ਸਰੂਪ ਸਿੰਘ ਸਰਪੰਚ, ਬਲਕਾਰ ਸਿੰਘ, ਬਾਬਾ ਦਰਸ਼ਨ ਸਿੰਘ, ਰਣਜੀਤ ਸਿੰਘ ਮੱਲਪੁਰ, ਭਗੀਰਥੀ ਸਾਹਿਲ ਸਟੂਡੀਓ, ਨਿਰਮਲ ਸਿੰਘ ਨਿੰਮਾ, ਭਗਤ ਸੀਤਲ ਸਿੰਘ ਹਲਵਾਈ, ਜੋਤੀ, ਜਥੇਦਾਰ ਕੁਲਵਿੰਦਰ ਸਿੰਘ, ਗੁਰਦੀਪ ਸਿੰਘ ਨੰਬਰਦਾਰ, ਅਮਰੀਕ ਸਿੰਘ ਬਿੱਟੂ, ਮੋਹਣ ਸਿੰਘ ਪਾਬਲਾ, ਸਤਨਾਮ ਸਿੰਘ ਠੇਕੇਦਾਰ, ਭੁਪਿੰਦਰ ਸਿੰਘ ਪੇਂਟਰ, ਪਰਮਜੀਤ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਪਾਬਲਾ, ਸਿੰਮੀ ਭਗਤ, ਗੁਰਦੀਪ ਸਿੰਘ ਦੀਪੂ, ਸਾਹਬ ਸਿੰਘ ਸੱਬਾ ਪੰਚ, ਬੂਟਾ ਰਾਮ ਪੰਚ, ਬਲਵਿੰਦਰ ਸਿੰਘ ਸਰਪੰਚ ਪੱਲੀ-ਉੱਚੀ, ਹਰਪਾਲ ਸਿੰਘ ਪਾਲਾ, ਮਨਜਿੰਦਰ ਸਿੰਘ ਬਿੰਦੀ, ਅਮਰੀਕ ਸਿੰਘ ਮੀਕਾ, ਕਰਨੈਲ ਸਿੰਘ ਯੂ.ਐਸ.ਏ, ਅਵਤਾਰ ਸਿੰਘ ਤਾਰਾ, ਗੁਰਦੀਪ ਸਿੰਘ ਦੀਪ, ਜਰਨੈਲ ਸਿੰਘ ਪੱਪੂ, ਰੇਸ਼ਮ ਸਿੰਘ ਭੋਲਾ, ਝੱਲਮਣ ਸਿੰਘ, ਅਮਿਤ, ਮਨੀ, ਮਨਜਿੰਦਰ, ਤਜਿੰਦਰ ਪ੍ਰਧਾਨ, ਅਮਨ ਬਡਵਾਲ, ਹਰਪ੍ਰੀਤ, ਅਮਨ, ਸੁਰਿੰਦਰ ਰਾਮ ਸ਼ਿੰਦਾ ਹਾਜ਼ਰ ਸਨ।

ਪਿਛਲੀ ਖ਼ਬਰ ਗੈਸ ਸਿਲੰਡਰ, ਐਲ.ਸੀ.ਡੀ. ਅਤੇ ਪਿੱਤਲ ਦੇ ਬਰਤਨ ਚੋਰੀ ਕਰਨ ਵਾਲੇ ਸਾਮਾਨ ਸਮੇਤ ਗਿ੍ਫਤਾਰ <br/> ਅਗਲੀ ਖ਼ਬਰ ਕੁਲਵੰਤ ਸਿੰਘ ਰਕਾਸਣ 'ਆਪ' ਦੇ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।