ਰਾਹੋਂ, 15 ਜੁਲਾਈ (ਉਂਕਾਰ ਸਿੰਘ ਰਾਠੋਰ) - ਕੇਕ ਕੱਟ ਕੇ ਮਨਾਇਆ ਜਨਮ ਦਿਨ ਤਾਂ ਇਕ ਦਿਨ ਹੀ ਖੁਸ਼ੀ ਦਿੰਦਾ ਹੈ ਪਰ ਬੂਟਾ ਲਗਾ ਕੇ ਮਨਾਇਆ ਜਨਮ ਦਿਨ ਕਈ ਸਦੀਆਂ ਤੱਕ ਖੁਸ਼ੀਆਂ ਵੰਡਦਾ ਹੈ | ਅਜੋਕੇ ਯੁੱਗ ਵਿੱਚ ਕੋਈ ਆਪਣਾ ਜਨਮ ਦਿਨ ਮਨਾਉਣ ਲਈ ਕੇਕ ਕੱਟ ਰਿਹਾ ਹੈ, ਕੋਈ ਕੀਤੇ ਘੁੰਮਣ ਜਾ ਰਿਹਾ ਹੈ, ਕੋਈ ਮਹਿੰਗੀਆਂ ਪਾਰਟੀਆਂ ਕਰ ਰਿਹਾ ਹੈ ਪਰ ਕਿਰਪਾਲ ਸਾਗਰ ਸਕੂਲ ਰਾਹੋਂ ਵਿਖੇ ਯੂ. ਕੇ. ਜੀ ਦੀ ਵਿਦਿਆਰਥਣ ਆਨਾਇਤ ਨੇ ਵੱਖਰੀ ਮਿਸਾਲ ਪੇਸ਼ ਕਰਦੇ ਹੋਏ ਆਪਣੀ ਕਲਾਸ ਦੇ ਬੱਚਿਆਂ ਨਾਲ ਮਿਲ ਕੇ ਆਪਣੇ ਜਨਮ ਦਿਨ 'ਤੇ ਸਕੂਲ ਵਿੱਚ ਅਮਰੂਦ ਦਾ ਬੂਟਾ ਲਗਾ ਕੇ ਆਪਣਾ ਜਨਮ ਦਿਨ ਮਨਾਇਆ | ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਵੱਲੋਂ ਵਿਦਿਆਰਥਣ ਆਨਾਇਤ ਨੂੰ ਤੇ ਉਸ ਦੇ ਮਾਤਾ-ਪਿਤਾ ਨੂੰ ਜਨਮ ਦਿਨ 'ਤੇ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ |