ਪੋਜੇਵਾਲ ਸਰਾਂ, 15 ਜੁਲਾਈ (ਬੂਥਗੜ੍ਹੀਆ)- ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲੇਵਾਲ ਕੰਢੀ ਵਿਖੇ ਛੇਵੀਂ ਤੋਂ ਅੱਠਵੀਂ ਜਮਾਤ 'ਚ ਪੜ੍ਹ ਰਹੇ 59 ਪੱਛੜੀ ਸ਼੍ਰੇਣੀ ਤੇ ਜਰਨਲ ਵਰਗ ਦੇ ਲੜਕਿਆਂ ਨੂੰ ਸਰਕਾਰ ਵਲੋਂ ਪੈਂਟ, ਸ਼ਰਟ, ਬੂਟ, ਜੁਰਾਬ ਤੇ ਕੋਟੀਆਂ ਵੰਡੀਆਂ ਗਈਆਂ | ਸਕੂਲ ਦੇ ਪਿ੍ੰਸੀਪਲ ਪਰਮਿੰਦਰ ਭਾਟੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਪੜ੍ਹਾਈ ਦੇ ਪੱਧਰ ਨੂੰ ਪ੍ਰਾਈਵੇਟਾਂ ਸਕੂਲਾਂ ਨਾਲੋਂ ਉੱਚਾ ਚੁੱਕਣ ਲਈ ਸਰਕਾਰੀ ਸਕੂਲਾਂ 'ਚ ਵਧੀਆ ਉਪਰਲੇ ਕੀਤੇ ਜਾ ਰਹੇ ਹਨ ਤੇ ਬੱਚਿਆਂ ਦੀ ਸਿੱਖਿਆ ਦੇ ਪ੍ਰਤੀ ਹਰ ਸੰਭਵ ਮਦਦ ਵੀ ਕੀਤੀ ਜਾ ਰਹੀ ਹੈ | ਸਕੂਲ 'ਚ ਬਣਾਈ ਕਮੇਟੀ ਵਲੋਂ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ | ਇਸ ਮੌਕੇ ਰਾਮ ਸਰੂਪ ਪ੍ਰਧਾਨ ਸਰਪੰਚ ਮਾਲੇਵਾਲ, ਸਤਨਾਮ ਸਿੰਘ ਕਟਵਾਰਾ ਖੁਰਦ ਸਰਪੰਚ, ਓਮੀ ਪ੍ਰਧਾਨ ਮਾਲੇਵਾਲ, ਤੀਰਥ ਰਾਮ ਬੂਥਗੜ੍ਹ ਸਰਪੰਚ, ਬਿ੍ਜਮੋਹਣ, ਰੋਸ਼ਨ ਲਾਲ, ਰਾਮਪਾਲ, ਅਮਰਜੀਤ, ਰੇਖਾ ਰਾਣੀ, ਕਾਂਤਾ ਰਾਣੀ, ਰਿੰਪੀ ਰਾਣੀ, ਸੁਨੀਤਾ ਰਾਣੀ, ਮਨਦੀਪ ਕੌਰ, ਧਰਮਵੀਰ ਕਿਸਾਣਾ, ਅਮਨਪ੍ਰੀਤ ਕੌਰ, ਨਾਰੇਸ਼ ਰਾਣੀ, ਰਾਕੇਸ਼ ਕੁਮਾਰ ਆਦਿ ਸਮੂਹ ਸਟਾਫ਼ ਮੈਂਬਰ ਮੌਕੇ 'ਤੇ ਹਾਜ਼ਰ ਸਨ |