21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਸਾਹਿਬ ਰਤਨ ਦੀ ਪੰਜਾਬ ਪੱਧਰ 'ਤੇ ਸ਼ਾਨਦਾਰ ਪ੍ਰਾਪਤੀ

ਅਜੀਤ ਡੈਸਕ 25-12-2025
ਜੋਧਾਂ, 24 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਵਿਪਰੋ ਅਰਥੀਅਨ ਫਾਊਾਡੇਸ਼ਨ ਵਲੋਂ ਸਾਲ 2025 ਲਈ ਸਟੇਟ ਐਵਾਰਡ ਦੀ ਘੋਸ਼ਣਾ ਕੀਤੀ ਗਈ, ਜਿਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਸਾਹਿਬ ਰਤਨ ਦਾ ਨਾਂਅ ਸਟੇਟ ਪੱਧਰ 'ਤੇ ਐਵਾਰਡ ਲਈ ਅੱਗੇ ਆਇਆ | ਪਿ੍ੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਸੁਖਵਿੰਦਰ ਸਿੰਘ, ਮੁਹੰਮਦ ਅਰਮਾਨ, ਨਿਤੀਸ਼, ਵਿਕਰਮਜੀਤ ਸਿੰਘ, ਜਸ਼ਨਪ੍ਰੀਤ ਸਿੰਘ, ਹਰਕਰਨਵੀਰ ਸਿੰਘ, ਤਰਨਜੋਤ ਸਿੰਘ ਨੇ ਅਧਿਆਪਕਾ ਸ਼੍ਰੀਮਤੀ ਨਿਸ਼ਾ ਬੱਗਾ ਦੀ ਦੇਖ-ਰੇਖ ਹੇਠ ਥੀਮ ਬਾਇਓਡਾਈਵਰਸਿਟੀ ਅਧੀਨ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ¢ ਬੱਚਿਆਂ ਵਲੋਂ ਆਪਣੇ ਸਕੂਲ ਦੀ ਜੀਵ ਵਿਭਿੰਨਤਾ ਬਾਰੇ ਪਿ੍ੰਸੀਪਲ ਸ਼੍ਰੀਮਤੀ ਮਨਜੀਤ ਕੌਰ ਦਾ ਇੰਟਰਵਿਊ ਵੀ ਲਿਆ ਗਿਆ¢ ਵਿਦਿਆਰਥੀਆਂ ਦੁਆਰਾ ਆਉਣ ਵਾਲੇ ਸਮੇਂ ਦੌਰਾਨ ਸਕੂਲ ਵਿਚ ਸਥਿਰ ਵਿਕਾਸ ਅਤੇ ਜੀਵ ਵਿਭਿੰਨਤਾ ਕਾਇਮ ਕਰਨ ਲਈ ਯੋਜਨਾਬੱਧ ਪਲੈਨ ਤਿਆਰ ਕੀਤਾ ਗਿਆ | ਇਸ ਸ਼ਾਨਦਾਰ ਪ੍ਰਾਪਤੀ ਦੇ ਮੌਕੇ 'ਤੇ ਸਮਾਜ ਸੇਵੀ ਹਰਨੇਕ ਸਿੰਘ ਗਰੇਵਾਲ ਮਨਸੂਰਾਂ, ਬਹਾਦਰ ਸਿੰਘ ਮਨਸੂਰਾਂ, ਦਵਿੰਦਰ ਸਿੰਘ ਦਿਉਲ ਸਾਬਕਾ ਸਰਪੰਚ, ਸਾਇੰਸ ਅਧਿਆਪਕਾ ਸ੍ਰੀਮਤੀ ਨਿਸ਼ਾ ਬੱਗਾ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਬਾਬਾ ਜੀਵਨ ਸਿੰਘ ਜੀ ਦੀ ਯਾਦ 'ਚ ਧਾਰਮਿਕ ਸਮਾਗਮ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਹਰ ਵਰਗ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ-ਵਿਧਾਇਕ ਹਾਕਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।