21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਜੀ.ਐੱਚ.ਜੀ ਕਾਲਜ ਦਾ ਬੇਸਿਕ ਬੀ.ਐੱਸ.ਸੀ ਨਰਸਿੰਗ (ਭਾਗ ਪਹਿਲਾ) ਦਾ ਨਤੀਜਾ ਸ਼ਾਨਦਾਰ ਰਿਹਾ

ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਕਾਲਜ ਦੀਆਂ ਵਿਦਿਆਰਥਣਾਂ | <br/> 25-12-2025
ਰਾਏਕੋਟ, 24 ਦਸੰਬਰ (ਸੁਸ਼ੀਲ)-ਜੀ.ਐੱਚ.ਜੀ ਕਾਲਜ ਆਫ ਨਰਸਿੰਗ ਰਾਏਕੋਟ ਦਾ ਬੇਸਿਕ ਬੀ.ਐੱਸ.ਸੀ ਨਰਸਿੰਗ ਭਾਗ ਪਹਿਲਾ (ਸਮੈਸਟਰ ਪਹਿਲਾ) ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਕਰਮਵੀਰ ਕੌਰ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ | ਇੰਨ੍ਹਾਂ ਨਤੀਜਿਆਂ ਵਿਚ ਵਿਦਿਆਰਥੀ ਪਵਨਪ੍ਰੀਤ ਕੌਰ ਸਪੁੱਤਰੀ ਗੁਰਵਿੰਦਰ ਸਿੰਘ (90 ਫ਼ੀਸਦੀ) ਪ੍ਰਾਪਤ ਕਰਕੇ ਯੂਨੀਵਰਸਿਟੀ ਅਤੇ ਕਾਲਜ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ | ਮਹਿਕਦੀਪ ਕੌਰ ਸਪੁੱਤਰੀ ਸੁਖਦੇਵ ਸਿੰਘ, ਸ਼ਰਨਜੀਤ ਕੌਰ ਥਿੰਦ ਸਪੁੱਤਰੀ ਗੁਰਮੀਤ ਸਿੰਘ ਥਿੰਦ ਅਤੇ ਸੁਮਨਦੀਪ ਕੌਰ ਸਪੁੱਤਰੀ ਹਰਜੀਤ ਸਿੰਘ, ਤਰਨਪ੍ਰੀਤ ਕੌਰ ਸਪੁੱਤਰੀ ਹਰਪਾਲ ਸਿੰਘ ਨੇ 85 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਪਵਨਜੋਤ ਕੌਰ ਸਪੁੱਤਰੀ ਪਰਵਿੰਦਰ ਸਿੰਘ ਨੇ 80 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸ਼ਾਨਦਾਰ ਨਤੀਜੇ ਲਈ ਕਾਲਜ ਦੇ ਚੇਅਰਮੈਨ ਡਾ. ਬੀ.ਐੱਲ. ਬਾਂਸਲ, ਡਾਇਰੈਕਟਰ ਡਾ. ਵਰੁਣ ਬਾਂਸਲ ਅਤੇ ਡਾ. ਗੀਤਿਕਾ ਬਾਂਸਲ ਨੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਹੈ |
ਪਿਛਲੀ ਖ਼ਬਰ ਵਲੀਪੁਰ ਕਲਾਂ ਤੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਦੁੱਧ ਦੇ ਲੰਗਰ ਲਗਾਉਣ ਲਈ ਜਥਾ ਰਵਾਨਾ ਅਗਲੀ ਖ਼ਬਰ ਕਾਂਗਰਸ ਦੇਸ਼ ਭਰ 'ਚ ਅੰਦੋਲਨ ਸ਼ੁਰੂ ਕਰੇਗੀ-ਡਾ: ਅਮਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।