22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਰ ਸਿੱਖ ਆਪਣੀ ਹੱਕ ਸੱਚ ਦੀ ਕਮਾਈ ਤੇ ਸੁਆਸਾਂ ਦਾ ਦਸਵੰਧ ਕੱਢੇ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ

ਅਜੀਤ ਡੈਸਕ 08-12-2025
ਜਗਰਾਉਂ, 7 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਗੁਰੂ ਸਾਹਿਬਾਨਾਂ ਨੇ ਹਰ ਸਿੱਖ ਨੂੰ ਆਪਣੀ ਹੱਕ ਸੱਚ ਦੀ ਕਮਾਈ ਅਤੇ ਸੁਆਸਾਂ ਦਾ ਦਸਵਾਂ ਹਿੱਸਾ ਭਾਵ ਦਸਵੰਧ ਕੱਢਣ ਲਈ ਹੁਕਮ ਕੀਤਾ ਹੈ | ਜੇਕਰ ਕੋਈ ਪਰਿਵਾਰ ਰੱਜਿਆ ਪੁੱਜਿਆ ਹੈ ਤਾਂ ਉਹ ਦਸਵੇਂ ਹਿੱਸੇ ਤੋਂ ਵੱਧ ਵੀ ਦਸਵੰਧ ਕੱਢ ਸਕਦਾ ਹੈ | ਇਸ ਦਸਵੰਧ ਨੂੰ ਸਿਰਫ਼ ਤੇ ਸਿਰਫ਼ ਲੋੜਵੰਦਾਂ ਦੀ ਖੁਸ਼ਹਾਲੀ ਲਈ ਹੀ ਵਰਤਿਆ ਜਾਵੇ | ਇਹ ਸ਼ਬਦ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਆਖੇ | ਉਨ੍ਹਾਂ ਆਖਿਆ ਕਿ ਇਸ ਦਸਵੰਧ ਨੂੰ ਹਰ ਸ਼ਹਿਰ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਇਕੱਤਰ ਕੀਤਾ ਜਾਵੇ ਅਤੇ ਇਥੋਂ ਹੀ ਜਿਥੇ ਲੋੜ ਹੋਵੇ ਉੱਥੇ ਵਰਤਿਆ ਜਾਵੇ | ਸੰਤ ਨਾਨਕਸਰ ਵਾਲਿਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਕ ਕਮੇਟੀ ਬਣਨੀ ਚਾਹੀਦੀ ਹੈ ਜੋ ਸੰਸਾਰ ਦੇ ਕਿਸੇ ਵੀ ਕੋਨੇ 'ਤੇ ਆਉਂਦੀ ਆਫ਼ਤ ਮੌਕੇ ਲੋੜਵੰਦਾਂ ਦੀ ਮਦਦ ਕਰ ਸਕੇ | ਉਨ੍ਹਾਂ ਇਸ ਤੋਂ ਇਲਾਵਾ ਇਹ ਵੀ ਆਖਿਆ ਕਿ ਇਸ ਦਸਵੰਧ ਨੂੰ ਸਿੱਖਿਆ, ਡਾਕਟਰੀ, ਸਫ਼ਾਈ, ਸਮਾਜ ਸੇਵੀ ਕਾਰਜਾਂ, ਖੇਡਾਂ, ਵਾਤਾਵਰਣ ਆਦਿ ਖੇਤਰਾਂ 'ਤੇ ਜ਼ਿਆਦਾ ਤੋਂ ਜ਼ਿਆਦਾ ਵਰਤਿਆ ਜਾਵੇ ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜਣਾ ਕਰਕੇ ਮਨੁੱਖਤਾ ਦਾ ਪ੍ਰਸਾਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਕਰਨ ਨਾਲ ਸਿੱਖ ਕੌਮ ਦੀ ਪਛਾਣ ਸੰਸਾਰ ਪੱਧਰ 'ਤੇ ਧਰੂ ਤਾਰੇ ਵਾਂਗ ਚਮਕੇਗੀ |
ਪਿਛਲੀ ਖ਼ਬਰ ਹਲਕਾ ਦਾਖਾ 'ਚ ਇਯਾਲੀ ਚੋਣ ਮੁਹਿੰਮ ਵਿਚ ਮੋਹਰੀ ਬਣੇ ਅਗਲੀ ਖ਼ਬਰ ਅੱਡਾ ਚੌਂਕੀਮਾਨ ਵਿਖੇ ਚੋਣਾਂ ਲਈ ਖੋਲੇ੍ਹ ਦਫ਼ਤਰ ਦਾ ਵੜਿੰਗ ਨੇ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।