22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਰਕਾਰੀ ਸੀਨੀ: ਸੈਕੰ: ਸਕੂਲ ਡੱਲਾ ਦੇ ਬੱਚਿਆਂ ਦੀ ਸਿਹਤ ਜਾਂਚ ਲਈ ਕੈਂਪ

ਅਜੀਤ ਡੈਸਕ 08-12-2025
ਹਠੂਰ, 7 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਸਿਹਤ ਵਿਭਾਗ, ਸੀ.ਐੱਚ.ਸੀ. ਹਠੂਰ ਵਲੋਂ ਐੱਸ.ਐੱਮ.ਓ. ਡਾਕਟਰ ਅਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਰ.ਬੀ.ਐੱਸ.ਕੇ. ਦੀ ਟੀਮ ਵਲੋਂ ਸਕੂਲ ਦੇ ਬੱਚਿਆਂ ਦਾ ਸਿਹਤ ਚੈੱਕਅੱਪ ਕੀਤਾ ਗਿਆ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਲੈਕਚਰਾਰ ਮਨਜਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਕੈਂਪ 'ਚ ਡਾਕਟਰ ਗੌਰਵ ਜੈਨ, ਸੀਮਾ ਮਹਿਤਾ ਫਾਰਮੇਸੀ ਅਫ਼ਸਰ ਦੀ ਅਗਵਾਈ ਵਿਚ ਟੀਮ ਨੇ ਆਰ.ਬੀ.ਐੱਸ.ਕੇ. ਸਕੀਮ ਅਧੀਨ ਬੱਚਿਆਂ ਦਾ ਜਨਰਲ ਹੈੱਲਥ ਅਤੇ ਅੱਖਾਂ ਦਾ ਚੈੱਕਅੱਪ ਕੀਤਾ ਗਿਆ | ਸੀਮਾ ਮਹਿਤਾ ਫਾਰਮਾਸਿਸਟ ਨੇ ਲੜਕੀਆਂ ਨੂੰ ਪਰਸਨਲ ਹਾਈਜੀਨ ਸਬੰਧੀ ਲੈਕਚਰ ਵੀ ਦਿੱਤਾ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੇ ਮੁਖੀ ਕੁਲਦੀਪ ਕੌਰ ਨੇ ਸਿਹਤ ਵਿਭਾਗ ਅਤੇ ਆਰ.ਬੀ.ਐੱਸ.ਕੇ. ਦੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਸਮੂਹ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਅੱਡਾ ਚੌਂਕੀਮਾਨ ਵਿਖੇ ਚੋਣਾਂ ਲਈ ਖੋਲੇ੍ਹ ਦਫ਼ਤਰ ਦਾ ਵੜਿੰਗ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਵਿਧਾਇਕ ਇਯਾਲੀ ਦੀ ਅਗਵਾਈ ਹੇਠ ਗੁਰਮੀਤ ਸਿੰਘ ਹਾਂਸ ਅਤੇ ਹੋਰ ਉਮੀਦਵਾਰ ਜਿੱਤ ਦਰਜ ਕਰਨਗੇ-ਤੂਰ, ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।