20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਗੁਰਮੁਖ ਸਿੰਘ ਘੁਮਾਣ ਦੇ ਹੱਕ 'ਚ ਚੋਣ ਜਲਸੇ

ਘੁਮਾਣ ਵਿਖੇ ਭਰਵੇਂ ਚੋਣ ਜਲਸੇ ਤੇ ਪਿੰਡ ਵਾਸੀਆਂ ਦੇ ਇਕੱਠ ਦੌਰਾਨ ਪਾਰਟੀ ਉਮੀਦਵਾਰਾਂ ਗੁਰਮੁਖ ਸਿੰਘ ਘੁਮਾਣ ਤੇ ਮਨਜੀਤ ਸਿੰਘ ਰਾਏਕੋਟ ਨਾਲ ਵਿਧਾਇਕ ਹਾਕਮ ਸਿੰਘ ਠੇਕੇਦਾਰ, ਪ੍ਰਧਾਨ ਰਮੇਸ਼ ਜੈਨ, ਪ੍ਰਧਾਨ ਹਰਸ਼ ਜੈਨ, ਸਰਪੰਚ ਭੁਪਿੰਦਰ ਸਿੰਘ, ਸਰਪੰਚ ਦਵਿੰਦਰ ਕਹਿਲ ਤੇ ਹੋਰ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ <br/> 08-12-2025
ਗੁਰੂਸਰ ਸੁਧਾਰ, 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਅੱਜ ਬਲਾਕ ਸੰਮਤੀ ਜ਼ੋਨ ਅੱਬੂਵਾਲ ਤੋਂ 'ਆਪ' ਪਾਰਟੀ ਦੇ ਉਮੀਦਵਾਰ ਤੇ ਨੌਜਵਾਨ ਆਗੂ ਗੁਰਮੁਖ ਸਿੰਘ ਘੁਮਾਣ ਸਮੇਤ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੁਧਾਰ ਤੋਂ ਉਮੀਦਵਾਰ ਮਨਜੀਤ ਸਿੰਘ ਰਾੲਕੋਟ ਦੇ ਹੱਕ ਵਿਚ ਹਿੱਸੋਵਾਲ, ਬੁਢੇਲ, ਘੁਮਾਣ ਤੇ ਅੱਬੂਵਾਲ ਵਿਚ ਪ੍ਰਭਾਵਸ਼ਾਲੀ ਚੋਣ ਜਲਸੇ ਕੀਤੇ ਗਏ | ਪਿੰਡ ਘੁਮਾਣ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਸੂਬੇ ਅੰਦਰ ਹੂੰਝਾ ਫੇਰ ਜਿੱਤ ਦਰਜ ਕਰਕੇ 2027 ਤੋਂ ਮੁੜ ਪੰਜਾਬ ਵਿਚ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇੇਗੀ | ਵਿਧਾਇਕ ਠੇਕੇਦਾਰ ਨੇ ਸੰਮਤੀ ਉਮੀਦਵਾਰ ਗੁਰਮੁਖ ਸਿੰਘ ਘੁਮਾਣ ਵਲੋਂ ਸਮਾਜ ਤੇ ਹੋਰਨਾਂ ਖੇਤਰਾਂ ਵਿਚ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕੀਤਾ ਤੇ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮਨਜੀਤ ਸਿੰਘ ਰਾਏਕੋਟ ਲਈ ਵੋਟਾਂ ਦੀ ਮੰਗ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਰਹਿੰਦੇ ਕਾਰਜਕਾਲ ਨੂੰ ਵਿਕਾਸ ਵਰ੍ਹੇ ਵਜੋਂ ਮਨਾ ਕੇ ਪਿੰਡਾਂ-ਸ਼ਹਿਰਾਂ ਦੀ ਕਾਇਆ ਕਲਪ ਕਰ ਦੇਵੇਗੀ | ਹਿੱਸੋਵਾਲ, ਬੁਢੇਲ, ਘੁਮਾਣ ਤੇ ਅੱਬੂਵਾਲ ਵਿਖੇ ਪਾਰਟੀ ਵਰਕਰਾਂ ਤੇ ਇੰਨ੍ਹਾਂ ਪਿੰਡਾਂ ਦੇ ਲੋਕਾਂ ਵਲੋਂ ਹੱਥ ਖੜ੍ਹੇ ਕਰਕੇ ਗੁਰਮੁਖ ਸਿੰਘ ਘੁਮਾਣ ਤੇ ਮਨਜੀਤ ਸਿੰਘ ਰਾਏਕੋਟ ਦੇ ਹੱਕ ਵਿਚ ਫਤਵਾ ਦੇਣ ਦੀ ਗੱਲ ਆਖੀ ਗਈ | ਇੰਨ੍ਹਾਂ ਪਿੰਡਾਂ ਵਿਚ ਵੱਖ-ਵੱਖ ਥਾਈਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਤੇ ਉਮੀਦਵਾਰਾਂ ਗੁਰਮੁਖ ਸਿੰਢ ਘੁਮਾਣ, ਮਨਜੀਤ ਸਿੰਘ ਰਾਏਕੋਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਰਮੇਸ਼ ਜੈਨ, ਯੂਥ ਵਿੰਗ ਪ੍ਰਧਾਨ ਹਰਸ਼ ਜੈਨ, ਸਰਪੰਚ ਭੁਪਿੰਦਰ ਸਿੰਘ ਭਿੰਦਾ, ਸਰਪੰਚ ਦਵਿੰਦਰ ਸਿੰਘ ਕਹਿਲ ਰੂਪਾਪੱਤੀ, ਰਵਿੰਦਰ ਸਿੰਘ, ਕੇਵਲ ਸਿੰਘ, ਜਗਦੇਵ ਸਿੰਘ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਘੁਮਾਣ, ਭੁਪਿੰਦਪਾਲ ਸਿੰਘ ਲਾਂਬਾਂ (ਸਾਰੇ ਪੰਚ), ਸਵਰਨ ਸਿੰਘ ਮੋਹਣਾ, ਨੰਬਰਦਾਰ ਜਸਵਿੰਦਰ ਸਿੰਘ ਜੱਸਾ ਆਦਿ ਸਮੇਤ ਹੋਰ ਪਿੰਡ ਵਾਸੀ ਭਾਰੀ ਗਿਣਤੀ ਅੰਦਰ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਮਲਕ ਦੀ ਚੋਣ ਮੁਹਿੰਮ ਨੂੰ ਨੌਜਵਾਨਾਂ ਦੇ ਸ਼ਾਮਿਲ ਹੋਣ ਨਾਲ ਮਿਲਿਆ ਬਲ ਅਗਲੀ ਖ਼ਬਰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ-ਮਾਂਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।