01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਟੂਸਾ ਜ਼ੋਨ ਤੋਂ 'ਆਪ' ਉਮੀਦਵਾਰ ਬਲਜੀਤ ਕੌਰ ਦੇ ਹੱਕ 'ਚ ਰੱਤੋਵਾਲ ਵਿਖੇ ਭਰਵੀਂ ਇਕੱਤਰਤਾ

ਅਜੀਤ ਡੈਸਕ 07-12-2025
ਗੁਰੂਸਰ ਸੁਧਾਰ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਬਲਾਕ ਸੰਮਤੀ ਜ਼ੋਨ ਟੂਸਾ (ਮਹਿਲਾ ਜਨਰਲ) ਤੋਂ ਆਮ ਆਦਮੀ ਪਾਰਟੀ ਤਰਫ਼ੋਂ ਚੋਣ ਲੜਨ ਜਾ ਰਹੀ ਉਮੀਦਵਾਰ ਬੀਬੀ ਬਲਜੀਤ ਕੌਰ ਟੂਸਾ ਦੇ ਹੱਕ ਵਿਚ ਪਿੰਡ ਰੱਤੋਵਾਲ ਨਿਵਾਸੀਆਂ ਵਲੋਂ ਭਰਵੀਂ ਇਕੱਤਰਤਾ ਕੀਤੀ ਗਈ ਤੇ ਗ੍ਰਾਮ ਪੰਚਾਇਤ ਸਮੇਤ ਪਿੰਡ ਵਾਸੀਆਂ ਵਲੋਂ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਗਿਆ | ਪ੍ਰਧਾਨ ਤੇ ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | 'ਆਪ' ਦੇ ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ ਤੇ ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ਨੇ ਦਾਅਵਾ ਕੀਤਾ ਕਿ ਹਲਕਾ ਰਾਏਕੋਟ ਦੇ ਸੁਧਾਰ ਏਰੀਆ ਵਿਚ 'ਆਪ' ਜ਼ਿਲ੍ਹਾ ਪ੍ਰੀਸ਼ਦ ਸਮੇਤ ਸੰਮਤੀ ਦੇ ਸਾਰੇ ਜ਼ੋਨਾਂ ਤੋਂ ਜਿੱਤ ਦਰਜ ਕਰੇਗੀ | ਸਰਪੰਚ ਰਵਿੰਦਰ ਸਿੰਘ ਮੋਤੀ ਰੱਤੋਵਾਲ ਅਤੇ ਸਮਾਜ ਸੇਵੀ ਸਾਬਕਾ ਪੰਚ ਬਲਵਿੰਦਰ ਸਿੰਘ ਰੱਤੋਵਾਲ ਨੇ ਬੀਬੀ ਬਲਜੀਤ ਕੌਰ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਸ ਮੌਕੇ ਸਰਪੰਚ ਰਵਿੰਦਰ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਮਨਜੀਤ ਸਿੰਘ, ਪੰਚ ਹਰਵਿੰਦਰ ਸਿੰਘ, ਪੰਚ ਲੱਕੀ ਚਾਹਲ, ਡਾ: ਨਿਸ਼ਾਨ ਸਿੰਘ, ਸਮਾਜ ਸੇਵੀ ਬਲਵਿੰਦਰ ਸਿੰਘ ਧਾਲੀਵਾਲ, ਗੋਪੀ ਧਾਲੀਵਾਲ, ਗੁਰਦੇਵ ਫੌਜੀ, ਕਮਲਜੀਤ ਸਿੰਘ, ਗੁਰਮੇਲ ਸਿੰਘ, ਪੰਚ ਨੰਬਰਦਾਰ ਕੁਲਵੰਤ ਕੌਰ, ਪੰਚ ਕਮਲਜੀਤ ਕੌਰ, ਪੰਚ ਸਿਮਰਜੀਤ ਕੌਰ, ਪੰਚ ਗੁਰਿੰਦਰਜੀਤ ਸਿੰਘ ਢਿੱਲੋ ਤੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸੁਖਬੀਰ ਵਲੋਂ ਬਲਾਕ ਸੰਮਤੀ ਜ਼ੋਨ ਗੁੱਜਰਵਾਲ ਦੇ ਉਮੀਦਵਾਰ ਕੁਲਜੀਤ ਲਾਲੀ ਦਾ ਸਨਮਾਨ ਅਗਲੀ ਖ਼ਬਰ 'ਆਪ' ਵਲੋਂ ਖੜ੍ਹੇ ਉਮੀਦਵਾਰਾਂ ਦੀ ਹਮਾਇਤ ਲਈ ਸੀਨੀਅਰ 'ਆਪ' ਆਗੂਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।