01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਾਇਓ ਗੈਸ ਫੈਕਟਰੀ ਭੂੰਦੜੀ 'ਤੇ ਪ੍ਰਸ਼ਾਸਨਿਕ ਟੀਮ ਦੀ ਅਚਾਨਕ ਰੇਡ, ਸੰਘਰਸ਼ ਕਮੇਟੀ ਵਲੋਂ ਤਿੱਖਾ ਰੋਸ

ਅਜੀਤ ਡੈਸਕ 07-12-2025
ਭੂੰਦੜੀ, 6 ਦਸੰਬਰ (ਕੁਲਦੀਪ ਸਿੰਘ ਮਾਨ)-ਅੱਜ ਸਵੇਰੇ ਕਰੀਬ 10 ਵਜੇ ਤਹਿਸੀਲਦਾਰ, ਪਟਵਾਰੀ ਅਤੇ ਸਿੱਧਵਾਂ ਬੇਟ ਦੇ ਐੱਸ.ਐੱਚ.ਓ ਸਮੇਤ ਪ੍ਰਸ਼ਾਸਨਿਕ ਟੀਮ ਬਾਇਓ ਗੈਸ ਫੈਕਟਰੀ ਭੂੰਦੜੀ ਵਿਖੇ ਅਚਾਨਕ ਮੌਕੇ 'ਤੇ ਪਹੁੰਚੀ | ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਸੰਘਰਸ਼ ਕਮੇਟੀ ਦੇ ਮੈਂਬਰ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਰੋਸ ਪ੍ਰਗਟਾਇਆ | ਸੰਘਰਸ਼ ਕਮੇਟੀ ਵਲੋਂ ਪੰਜਾਬ ਦੇ ਕੋਆਰਡੀਨੇਟਰ ਡਾ: ਸੁਖਦੇਵ ਸਿੰਘ ਭੂੰਦੜੀ ਅਤੇ ਸੁਰਜੀਤ ਸਿੰਘ ਸਾਬਕਾ ਚੇਅਰਮੈਨ ਦੀ ਅਗਵਾਈ 'ਚ ਦਰਸ਼ਨ ਸਿੰਘ ਬੀਰਮੀ ਸਮੇਤ ਕਈ ਹੋਰ ਮੈਂਬਰ ਸ਼ਾਮਿਲ ਸਨ | ਜਾਣਕਾਰੀ ਅਨੁਸਾਰ ਚੰਡੀਗੜ੍ਹ ਹਾਈਕੋਰਟ ਨੂੰ ਫੈਕਟਰੀ ਦੀ ਮੌਜੂਦਾ ਸਥਿਤੀ ਬਾਰੇ ਰਿਪੋਰਟ ਭੇਜਣ ਲਈ ਪ੍ਰਸ਼ਾਸਨ ਵਲੋਂ ਇਹ ਮੁਆਇਨਾ ਕੀਤਾ ਗਿਆ | ਪ੍ਰਸ਼ਾਸਨ ਵਲੋਂ ਤਿਆਰ ਕੀਤੀ ਰਿਪੋਰਟ ਅਨੁਸਾਰ ਫੈਕਟਰੀ ਇਸ ਸਮੇਂ ਪੂਰੀ ਤਰ੍ਹਾਂ ਬੰਦ ਪਈ ਹੈ, ਜਗ੍ਹਾ 'ਤੇ ਘਾਹ ਉੱਗ ਆਇਆ ਹੈ ਅਤੇ ਮਾਲਕ ਵੀ ਮੌਕੇ 'ਤੇ ਮੌਜੂਦ ਨਹੀਂ ਹੈ | ਸੰਘਰਸ਼ ਕਮੇਟੀ ਵਲੋਂ ਜ਼ੋਰਦਾਰ ਸੰਦੇਸ਼ ਦਿੱਤਾ ਗਿਆ ਕਿ ਭੂੰਦੜੀ ਅਤੇ ਨਜ਼ਦੀਕੀ ਪਿੰਡਾਂ ਦੇ ਲੋਕ ਕਿਸੇ ਵੀ ਹਾਲਤ ਵਿਚ ਇਹ ਫੈਕਟਰੀ ਚੱਲਣ ਨਹੀਂ ਦੇਣਗੇ | ਕਮੇਟੀ ਮੈਂਬਰਾਂ ਨੇ ਚਿਤਾਵਨੀ ਦਿੱਤੀ ਕਿ ਜੇ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਨਾਲ ਖਿਲਵਾੜ ਕੀਤਾ ਗਿਆ ਤਾਂ ਸਖ਼ਤ ਰੋਸ ਅੰਦੋਲਨ ਸ਼ੁਰੂ ਕੀਤਾ ਜਾਵੇਗਾ | ਕਮੇਟੀ ਨੇ ਦੁਹਰਾਇਆ ਕਿ ਇਹ ਲੜਾਈ ਲੋਕਾਂ ਦੀ ਸਿਹਤ, ਹੱਕਾਂ ਅਤੇ ਵਾਤਾਵਰਣ ਬਚਾਅ ਲਈ ਹੈ ਅਤੇ ਜਿੱਤ ਲੋਕਾਂ ਦੀ ਹੀ ਹੋਵੇਗੀ |
ਪਿਛਲੀ ਖ਼ਬਰ ਐੱਮ.ਐੱਲ.ਏ. ਇਯਾਲੀ ਨੇ ਸਮਰਥਕਾਂ ਅਤੇ ਵੋਟਰਾਂ ਦਾ ਵੱਡਾ ਇਕੱਠ ਕਰਕੇ ਚੋਣ ਮਾਹੌਲ ਸਿਰਜਿਆ! ਅਗਲੀ ਖ਼ਬਰ ਇਯਾਲੀ ਨੇ ਜ਼ੋਨ ਚੌਂਕੀਮਾਨ ਤੋਂ ਰਾਜਦੀਪ ਸਿੰਘ ਖ਼ਾਲਸਾ ਚੌਂਕੀਮਾਨ ਨੂੰ ਬਲਾਕ ਸੰਮਤੀ ਉਮੀਦਵਾਰ ਬਣਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।