28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂ ਲਲਤੋਂ, ਢੱਟ, ਬੱਲੋਵਾਲ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ

ਅਜੀਤ ਡੈਸਕ 06-12-2025
ਮੁੱਲਾਂਪੁਰ-ਦਾਖਾ, 5 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਬਿਜਲੀ ਸੋਧ ਬਿੱਲ 2025 ਖ਼ਿਲਾਫ਼ ਕਿਸਾਨ-ਮਜ਼ਦੂਰ ਮੋਰਚਾ (ਭਾਰਤ) ਚੈਪਟਰ ਪੰਜਾਬ ਵਲੋਂ ਬਿਜਲੀ ਸੋਧ ਬਿੱਲ ਦਾ ਖਰੜਾ ਰੱਦ ਕਰਾਉਣ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਲਾਉਣ, ਵੱਖ-ਵੱਖ ਅਦਾਰਿਆਂ ਦੀਆਂ ਜਾਇਦਾਦਾਂ 'ਆਪ' ਪਾਰਟੀ ਸਰਕਾਰ ਵਲੋਂ ਜ਼ਬਰੀ ਵੇਚਣ ਦੇ ਵਿਰੋਧ ਅਤੇ ਹੋਰ ਮਸਲਿਆਂ ਦੇ ਸਬੰਧ ਵਿਚ ਅੱਜ ਦੁਪਹਿਰ 2 ਘੰਟੇ ਲਈ ਰੇਲ ਰੋਕੋ ਪ੍ਰੋਗਰਾਮ ਉਲੀਕਿਆ ਸੀ | ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਰਗਰਮ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਲੁਧਿਆਣਾ ਦੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੂੰ ਲਲਤੋਂ ਕਲਾਂ ਚੌਂਕੀ ਦੀ ਪੁਲਿਸ ਤੜਕਸਾਰ ਘਰੋਂ ਗਿ੍ਫ਼ਤਾਰ ਕਰ ਲਿਆ | ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਨੂੰ ਥਾਣਾ ਦਾਖਾ ਐੱਸ.ਐੱਚ.ਓ. ਹਮਰਾਜ ਸਿੰਘ ਗਿ੍ਫ਼ਤਾਰ ਕਰਕੇ ਥਾਣਾ ਦਾਖਾ ਲੈ ਆਏ | ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਉੱਪ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ ਨੂੰ ਜੋਧਾਂ ਪੁਲਿਸ ਵਲੋਂ ਘਰ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਗਿਆ | ਕਿਸਾਨ-ਮਜ਼ਦੂਰ ਆਗੂ ਗੁਰਦਿਆਲ ਸਿੰਘ ਤਲਵੰਡੀ, ਜਗਰੂਪ ਸਿੰਘ ਹਸਨਪੁਰ, ਕਈ ਹੋਰ ਆਗੂਆਂ ਦੇ ਘਰੀਂ ਵੀ ਪੁਲਿਸ ਵਲੋਂ ਦਸਤਕ ਦਿੱਤੀ, ਪ੍ਰੰਤੂ ਉਹ ਪੁਲਿਸ ਹੱਥ ਨਹੀਂ ਆਏ |
ਪਿਛਲੀ ਖ਼ਬਰ ਸੀ.ਆਈ.ਡੀ. ਇੰਸਪੈਕਟਰ ਸੁਨੀਲ ਦੱਤ ਸ਼ਰਮਾ ਦੇ ਪਿਤਾ ਦਿਹਾਂਤ ਅਗਲੀ ਖ਼ਬਰ ਸਿੱਧਵਾਂ ਵਿੱਦਿਅਕ ਸੰਸਥਾਵਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਸ਼ਟਰੀ ਸੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।